Description
Author: Jung Bahadur Goyal, Pages:248
Description:-Love Affairs Of Celebrated Authors
“Mohabatnama” is a book written by Jung Bahadur Goyal.
ਜਿੰਦਗੀ ਦੀ ਪ੍ਾਰਥਨਾ—–
ਹੇ ਰਹੱਸਮਈ ਜਿੰਦਗੀ
ਮੈਂ ਤੈਨੂੰ ਪਿਆਰ ਕਰਦੀ ਹਾਂ
ਜਿਸ ਤਰਾਂ ਦੋਸਤ ਦੋਸਤ ਨੂੰ ਕਰਦਾ ਹੈ।
ਤੇਰੇ ਨਾਲ ਰਹਿ ਕੇ
ਭਾਵੇਂ ਮੈਂ ਖ਼ੁਸ਼ ਰਹਿੰਦੀ ਹਾਂ ਜਾਂ ਰੋਂਦੀ ਹਾਂ
ਚਾਹੇ ਤੂੰ ਸੁੱਖ ਦੇਵੇਂ ਤੇ ਭਾਵੇਂ ਦੁੱਖ
ਤੇਰੀ ਚੰਗਿਆਈ ਵੀ ਮੈਨੂੰ ਉਨੀ ਹੀ ਪਿਆਰੀ ਹੈ
ਜਿੰਨੀ ਤੇਰੀ ਬੁਰਾਈ।
ਜੇ ਮੈਨੂੰ ਪੈਰਾਂ ਹੇਠ ਲਤਾੜਨਾ
ਕਦੇ,ਤੇਰੇ ਲਈ ਲਾਜ਼ਮੀ ਹੋ ਜਾਵੇ
ਤਾਂ ਮੈਂ ਹਉਕਾ ਭਰ ਕੇ
ਤੈਥੋਂ ਜੁਦਾ ਹੋ ਜਾਵਾਂਗੀ
ਉਸ ਤਰਾਂ,ਜਿਸ ਤਰਾਂ
ਦੋਸਤ ਦੋੋਸਤ ਤੋਂ ਜੁਦਾ ਹੁੰਦਾ ਹੈ
ਮੈਂ ਤੈਨੂੰ ਫੇਰ ਗਲਵਕੜੀ ‘ਚ ਲੈਂਦੀ ਹਾਂ।
ਮੇਰੇ ਦੀਵੇ ਦੀ ਲੋਅ ਨੂੰ ਤੇਜ਼ ਕਰ ਦੇਵੋ
ਅੱਗ ਵਿਚ ਸੜ ਕੇ ਲੱਭਣ ਦੇਵੋ
ਮੈਨੂੰ ਆਪਣੀ ਹੋਂਦ ਦੀ ਬੁਝਾਰਤ ਨੂੰ।
ਸਦੀਆਂ ਸਦੀਆਂ ਤਕ
ਮੈਂ ਤੇਰੀਆਂ ਬਾਹਾਂ ਵਿਚ ਸਮੋ ਕੇ
ਜਿਉਂਣਾ ਚਾਹੁੰਦੀ ਹਾਂ
ਤੇਰੇ ਕੋਲ ਮੈਨੂੰ ਦੇਣ ਲਈ
ਜੇ ਖ਼ੁਸ਼ੀ ਨਹੀਂ
ਤਾਂ ਕੋਈ ਗੱਲ ਨਹੀਂ
ਤੇਰਾ ਦਿੱਤਾ ਦਰਦ ਵੀ
ਮੈਨੂੰ ਅਜ਼ੀਜ਼ ਹੈ।
Reviews
There are no reviews yet.