Description
Description
Tumbi with Best quality wooden.
Length: 27″
width: 3, 1/5, 1
ਤੂੰਬੀ ਪੰਜਾਬ ਦਾ ਇੱਕ ਸਾਜ਼
ਤੂੰਬੀ ਪੰਜਾਬ ਦਾ ਇੱਕ ਸਾਜ਼ ਹੈ। ਇਸ ਦੇ ਇੱਕ ਪਾਸੇ ਕੋੜੇ ਕੱਦੂ ਨੂੰ ਕੱਟ ਕੇ ਲਾਇਆ ਜਾਂਦਾ ਹੈ। ਬਹੁਤੇ ਲੋਕ ਕੱਦੂ ਦੀ ਥਾਂ ਬਿੱਲ ਦੀ ਵਰਤੋਂ ਕਰ ਲੈਂਦੇ ਹਨ। ਬਿੱਲ ਅਤੇ ਕੱਦੂ ਦੀ ਵਰਤੋਂ ਨਾਲ ਆਵਾਜ਼ ਵਿੱਚ ਜ਼ਮੀਨ-ਆਸਮਾਨ ਦਾ ਫਰਕ ਪੈ ਜਾਂਦਾ ਹੈ ਜਿਸ ਦਾ ਪਤਾ ਇਸ ਦਾ ਮਾਹਿਰ ਹੀ ਲਗਾ ਸਕਦਾ ਹੈ। ਕੱਦੂ ਨਾਲ ਬਣੀ ਤੂੰਬੀ ਦੀ ਆਵਾਜ਼ ‘ਪਤਲੀ’ (ਬਰੀਕ) ਹੁੰਦੀ ਹੈ ਜਦਕਿ ਬਿੱਲ ਨਾਲ ਬਣੀ ਤੂੰਬੀ ਦੀ ਆਵਾਜ਼ ‘ਮੋਟੀ’ ਨਿਕਲਦੀ ਹੈ। ਕੱਦੂ ਜਾਂ ਬਿੱਲ ਦੇ ਉੱਤੇ ਬੱਕਰੇ ਦੀ ਪਤਲੀ ਖੱਲ ਲਾਈ ਜਾਂਦੀ ਹੈ। ਤੂੰਬੀ ਲਈ ਵਰਤੇ ਜਾਂਦੇ ਡੰਡੇ ਦੀ ਲੰਬਾਈ ਵੱਖ-ਵੱਖ ਹੋ ਸਕਦੀ ਹੈ ਪਰ ਉਹ ਇਸ ਨੂੰ ਅੰਦਾਜ਼ੇ ਨਾਲ 2 ਗਿੱਠ, 4 ਉਂਗਲ (ਕਰੀਬ 21 ਇੰਚ) ਹੁੰਦੀ ਹੈ। ਕੱਦੂ ਉੱਤੇ ਲਾਈ ਗਈ ਖੱਲ ਉੱਪਰ ਠਿਕਰੀ (ਲੱਕੜੀ ਦੀ ਬਣੀ ਹੋਈ) ਜਿਸ ਨੂੰ ਘੋੜੀ ਵੀ ਕਿਹਾ ਜਾਂਦਾ ਹੈ, ਟਿਕਾਈ ਜਾਂਦੀ ਹੈ। ਤੂੰਬੀ ਦੀ ਆਵਾਜ਼ ਨੂੰ ਠੀਕ ਕਰਨ ਲਈ ਘੋੜੀ ਨੂੰ ਤੂੰਬੇ ’ਤੇ ਫਿੱਟ ਕਰ ਕੇ 2-3 ਘੰਟੇ ਇਸ ’ਤੇ ਪਾਣੀ ਪਾ-ਪਾ ਕੇ ਥਾਂ ਬਣਾਈ ਜਾਂਦੀ ਹੈ। ਇਸ ਤੋਂ ਬਾਅਦ ਡੰਡੇ ਦੇ ਇੱਕ ਪਾਸੇ ਲੱਕੜ ਦੀ ‘ਕਿੱਲੀ’ ਲਾਈ ਜਾਂਦੀ ਹੈ ਜਿਸ ਨਾਲ ਤੂੰਬੀ ’ਤੇ ਲਾਈ ਜਾਣ ਵਾਲੀ ਤਾਰ ਦੇ ਤਿੰਨ ਵਲ ਦਿੱਤੇ ਜਾਂਦੇ ਹਨ। ਤੂੰਬੀ ਦੀ ਇੱਕ ਤਾਰ ਵਿੱਚੋਂ ਸੱਤ ਸੁਰਾਂ ਨੂੰ ਕੱਢਣਾ ਹਰ ਇੱਕ ਦੇ ਵਸ ਦੀ ਗੱਲ ਨਹੀਂ। ਤੂੰਬੀ ਦੀ ਇੱਕ ਤਾਰ ਤੋਂ ਨਹੁੰ ਦੇ ਹੇਰ- ਫੇਰ ਨਾਲ ਹੀ ਸੱਤ ਸੁਰਾਂ ਕੱਢੀਆਂ ਜਾਂਦੀਆਂ ਹਨ। ਤੂੰਬੀ ਅਜਿਹਾ ਸਾਜ਼ ਹੈ ਜਿਸ ਦੀ ਆਵਾਜ਼ ਨੂੰ ਬਾਕੀ ਸਾਜ਼ਾਂ ਦੇ ਮੁਕਾਬਲੇ ਸੌਖਿਆਂ ਆਪਣੇ ਬੋਲ ਅਨੁਸਾਰ ਘੱਟ ਵੱਧ ਕੀਤਾ ਜਾ ਸਕਦਾ ਹੈ।
For more info: 9115268284
Gmail: thepunjabibooks@gmail.com
Reviews
There are no reviews yet.