Description
Writer-Ram Saroop Ankhi
Editor-Beant Bajwa, Pages-152
ਰਾਮ ਸਰੂਪ ਅਣਖੀ ਦੀਆਂ ਚੋਣਵੀਆਂ ਕਹਾਣੀਆਂ ——–ਟੀਸੀ ਦਾ ਬੇਰ——–
ਭਾਰਤ ਉੱਤੇ ਚੀਨ ਨੇ ਹੱਲਾ ਕਰ ਦਿੱਤਾ ਤਾ ਸਾਰੇ ਦੇਸ਼ ਵਿਚ ਭੂਚਾਲ ਜਿਹਾ ਆ ਗਿਆ। ਉਨਾਂ ਦਿਨਾਂ ਵਿਚ ਸ਼ਹਿਰ ਵਰਗੇ ਪਿੰਡ ਵਿਚ ਵੀ ਇੱਕ ਭਰਪੂਰ ਤੇ ਸ਼ਾਨਦਾਰ ਜਲੂਸ ਕੱਢਿਆ ਗਿਆ। ਪਿੰਡ ਦੀ ਇੱਕ ਸੱਥ ਵਿਚ ਜਲੂਸ ਪੂਰੀ ਤਰਾਂ ਜੰਮ ਗਿਆ। ਬਿਮਲ ਦੇਵ ਦੇ ਮਨ ਵਿਚ ਉਬਾਲ ਉਠਿਆ ਅਤੇ ਗਰਜਵੀ ਅਵਾਜ਼ ਵਿਚ ਇਕ ਕਵਿਤਾ ਪੜੀ-ਅਜ਼ਾਦੀ ਖੂਨ ਮੰਗਦੀ ਹੈ।
ਬਿ਼ਮਲ ਦੇਵ ਇਕ ਨੌਜਵਾਨ ਕਵੀ ਸੀ, ਉਹ ਪਟਿਆਲੇ ਤੋ ਇੰਗਲਿਸ ਦੀ ਐਮ ਏ ਕਰਕੇ ਆਇਆ ਸੀ। ਉਸਨੇ ਜਦ ਕਵਿਤਾ ਖਤਮ ਕੀਤੀ ਤਾ ਸਾਰਾ ਇੱਕਠ ਵਾਹ ਵਾਹ ਕਰ ਰਿਹਾ ਸੀ। ਬੁੜੀਆ ਕੁੜੀਆਂ ਦੇ ਇਕੱਠ ਵਿਚ ਇਕ ਕੁੜੀ ਦੂਜੀ ਕੁੜੀ ਨੂੰ ਬਿਮਲ ਦੇਵ ਵੱਲ ਉਂਗਲ ਕਰਕੇ ਕੁੱਝ ਦੱਸ ਰਹੀ ਸੀ। ਪਿੰਡ ਦੇ ਅਧਿਆਪਕ ਇਕ ਥਾਂ ਟੰਡਲੀ ਬੰਨੀ ਉਸ ਕੁੜੀ ਵੱਲ ਵੇਖਦੇ ਰਹੇ ਸਨ। ਬਿਮਲ ਦੇਵ ਕਵਿਤਾ ਬੋਲ ਕੇ ਜਦ ਲੋਕਾਂ ਵਿਚ ਆਇਆ ਤਾਂ ਅਧਿਆਪਕਾਂ ਵਿਚੋਂ ਇਕ ਅਧਿਆਪਕ -ਜਿਹੜਾ ਹਰ ਵੇਲੇ ਨੱਕ ਵਿਚ ਖੁਰਚ-ਖੁਰਚ ਕਰਦਾ ਰਹਿੰਦਾ ਸੀ-ਨੇ ਉਸਨੂੰ ਆ ਕੇ ਪੁਛਿਆ-ਉਏ, ਔਹ ਕੁੜੀ ਤੇਰੇ ਕੰਨੀ ਉਂਗਲਾਂ ਜੀਆਂ ਕੀ ਕਰਦੀ ਸੀ ? ਬਿਮਲ ਦੇਵ ਨੂੰ ਕੀ ਪਤਾ ਸੀ, ਲੁਚੀਆਂ ਅੱਖਾਂ ਵਾਲੇ ਉਸ ਅਧਿਆਪਕ ਦੀ ਬਿਮਲ ਦੇਵ ਨਾਲ ਪਹਿਲਾ ਹੀ ਕਾਫ਼ੀ ਜਾਣ-ਪਛਾਣ ਸੀ ਤੇ ਉਹ ਆਪਸ ਵਿਚ ਚੰਗੇ ਖੁਲੇ ਹੋਏ ਸਨ। ਉਸਨੇ ਉਸਦੇ ਬਿਨਾਂ ਜਵਾਬ ਦਿੱਤੇ ਹੀ ਕਹਿ ਦਿੱਤਾ- ਟੀਸੀ ਦਾ ਬੇਰ ਐ ਕੰਜਰਦਿਆਂ, ਤੋੜ ਲੈ ਜੇ ਤੋੜੀਂਦੈ।
ਲੰਮਾ ਕੱਦ, ਭਰਵਾਂ ਸਰੀਰ, ਗਾਜਰ ਵਰਗਾ ਰੰਗ ਤੇ ਅੱਖਾਂ ਵਿਚ ਪਤਾ ਨਹੀ ਕੀ, ਝਾਕਦੀ ਸੀ ਤਾਂ ਜਾਨ ਕੱਢ ਕੇ ਲੈ ਜਾਂਦੀ ਸੀ।
Reviews
There are no reviews yet.