Description
Author : Balwant Gargi, Pages : 160 American Safarnama by Balwant Gargi
#ਬਲਵੰਤ ਗਾਰਗੀ ਦਾ ਜਨਮ #ਬਰਨਾਲਾ ਦੇ ਪਿੰਡ #ਸ਼ਹਿਣਾ ਵਿਖੇ ਹੋਇਆ ਸੀ। ਗਾਰਗੀ ਇੱਕ ਮਸ਼ਹੂਰ ਪੰਜਾਬੀ ਭਾਸ਼ਾ ਦੇ ਨਾਟਕਕਾਰ ਸਨ। ਉਹਨਾਂ ਨੇ ਸਾਹਿਤ ਦੀ ਝੋਲੀ ‘ਚ ਬਹੁਤ ਸਾਰੀਆਂ ਪੁਸਤਕਾਂ ਨਾਟਕ, ਮਿੰਨੀ ਕਹਾਣੀਆਂ, ਤੇ ਹੋਰ ਸਾਹਿਤਕ ਪੁਸਤਕਾਂ ਭੇਟ ਕੀਤੀਆਂ। #4 ਦਸੰਬਰ, 1916 ਨੂੰ ਜਨਮ ਹੋਇਆ।
ਉਹਨਾਂ ਨੇ ਆਪਣਾ ਜੀਵਨ ਇੱਕ ਸੁਤੰਤਰ ਲੇਖਕ, ਨਾਟਕਕਾਰ, ਨਿਰਦੇਸ਼ਕ ਅਤੇ ਪੱਤਰਕਾਰ ਵਜੋਂ ਸ਼ੁਰੂ ਕੀਤਾ। ਮੁਢਲੇ ਦੌਰ ਵਿੱਚ #ਗੁਰਬਖਸ਼ ਸਿੰਘ ਪ੍ਰੀਤਲਡ਼ੀ ਕੋਲ ਪ੍ਰੀਤ ਨਗਰ ਰਹਿੰਦਿਆਂ ਉਸ ਦੀ ਨਾਟਕੀ ਪ੍ਰਤਿਭਾ ਪ੍ਰਫੁਲਿਤ ਹੋਣੀ ਸ਼ੁਰੂ ਹੋਈ। ਉਸ ਨੇ ਰੇਡੀਓ ਤੇ ਮੰਚ ਰੰਗਮੰਚ ਲਈ ਨਾਟਕ ਲਿਖੇ. ਬਾਅਦ ਵਿੱਚ ਅਮਰੀਕਾ ਜਾ ਕੇ ਸੀਐਟਲ ਵਿੱਚ ਥੀਏਟਰ ਦੇ ਅਧਿਆਪਕ ਰਹੇ। ਉਥੇ ਹੀ 11 ਜੂਨ, 1966 ਵਿੱਚ ਅਮਰੀਕਨ ਕੁਡ਼ੀ ਜੀਨੀ ਨਾਲ ਵਿਆਹ ਕਰਵਾ ਲਿਆ । ਭਾਰਤ ਦੇ ਇਲਾਵਾ ਉਹਦੇ ਨਾਟਕ ਮਾਸਕੋ, ਜਰਮਨੀ, ਪੋਲੈਂਡ, ਲੰਡਨ ਤੇ ਅਮਰੀਕਾ ਵਿੱਚ ਖੇਡੇ ਗਏ। ਗਾਰਗੀ ਨੂੰ ਡਰਾਮਾ ਰਚਨਾ ਹੀ ਨਹੀਂ ਸਗੋਂ ਕਰਨਾ ਵੀ ਆਉਂਦਾ ਸੀ। ਉਹ ਸੁਰਮਾ ਪਾਉਣਾ ਵੀ ਜਾਣਦਾ ਸੀ ਤੇ ਮਟਕਾਉਣਾ ਵੀ। ਚੂਨਾ ਲਾ ਕੇ ਗੱਲ ਕਰਨੀ ਉਹਦਾ ਕਸਬ ਸੀ। ਉਸ ਕੋਲ ਖੰਭਾਂ ਦੀਆਂ ਡਾਰਾਂ ਬਣਾਉਣ ਦਾ ਹੁਨਰ ਸੀ ਤੇ ਝੀਤਾਂ ਵਿਚ ਦੀ ਦਿਸਦੇ ਲੁਕਵੇਂ ਨਜ਼ਾਰੇ ਵਿਖਾਉਣ ਦੀ ਕਾਰਸਤਾਨੀ। ਉਹ ਕਿਸੇ ਨੂੰ ਵਡਿਆਉਂਦਾ ਹੋਇਆ ਨਾਲ ਦੀ ਨਾਲ ਭੰਡੀ ਵੀ ਜਾਂਦਾ ਸੀ ਤੇ ਢਕਿਆ ਆਪਣੇ ਆਪ ਨੂੰ ਵੀ ਨਹੀਂ ਸੀ ਰਹਿਣ ਦਿੰਦਾ। ਬਹੁਤ ਸਾਰੀਆਂ ਰਚਨਾਵਾਂ ਜਿਵੇਂ #ਲੋਹਾ ਕੁੱਟ (1944),ਕੇਸਰੋ,ਘੁੱਗੀ,ਸੋਹਣੀ ਮਹੀਂਵਾਲ,ਮਿਰਜ਼ਾ ਸਾਹਿਬਾਂ,ਕਣਕ ਦੀ ਬੱਲੀ,ਧੂਣੀ ਦੀ ਅੱਗ,ਗਗਨ ਮੈ ਥਾਲੁ, ਸੁਲਤਾਨ ਰਜ਼ੀਆ,ਸੌਂਕਣ,ਅਭਿਸਾਰਕਾ ਤੇ ਹੋਰ ਵੀ ਬਹੁਤ ਕਹਾਣੀਆਂ ਜਿਵੇਂ; ਮਿਰਚਾਂ ਵਾਲਾ ਸਾਧ,ਡੁੱਲ੍ਹੇ ਬੇਰ,ਕਾਲਾ ਅੰਬ ਆਦਿ।
ਗਾਰਗੀ ਨੂੰ 1962 ਵਿੱਚ ਨਾਟਕ ”ਰੰਗਮੰਚ” ਲਈ ਸਾਹਿਤਕ ਅਕਾਦਮੀ ਐਵਾਰਡ ਨਾਲ ਨਵਾਜਿਆ ਗਿਆ। ਇਸ ਤੋਂ ਬਾਅਦ 1998 ਵਿੱਚ ”ਪਦਮ ਸ਼੍ਰੀ” (1972) ਅਤੇ ਪੰਜਾਬੀ ਨਾਟਕ ਲੇਖਕ ਵਿੱਚ ”ਸੰਗੀਤ ਨਾਟਕ ਅਕਾਦਮੀ ਐਵਾਰਡ” ਮਿਲਿਆ। ਬਲਵੰਤ ਗਾਰਗੀ ਸਾਹਿਤ ਅਕਾਦਮੀ ਅਤੇ ਸੰਗੀਤ ਨਾਟਕ ਅਕਾਦਮੀ ਦੋਵਾਂ ਪੁਰਸਕਾਰ ਜਿੱਤਣ ਵਾਲੇ ਕੁਝ ਕਲਾਕਾਰਾਂ ਵਿੱਚੋਂ ਇੱਕ ਹੈ। 2017 ਵਿੱਚ ਪ੍ਰੋ: ਬਲਵੰਤ ਗਾਰਗੀ ਦੇ ਨਾਮ ‘ਤੇ ਸਟੈਂਪ ਵੀ ਬਣੀ। ਅੰਤ 22 ਅਪਰੈਲ, 2003 ਨੂੰ ਇੱਕ ਚੰਗਾ ਨਾਟਕਕਾਰ ਪੰਜ਼ਾਬੀ ਸਾਹਿਤ ਦੀ ਝੋਲੀ ਚੰਗੀਆਂ ਪੁਸਤਕਾਂ ਭੇਟ ਕਰਕੇ ਸਦੀਵੀ ਵਿਛੋਡ਼ਾ ਦੇ ਗਿਆ। ਪਰ ਫਿਰ ਵੀ ਸਾਹਿਤ ਵਿਚ ਪਾਏ ਬਹੁਮੁੱਲੇ ਯੋਗਦਾਨ ਨਾਲ ਗਾਰਗੀ ਹਮੇਸ਼ਾ ਸਾਡੇ ਸਮਾਜ ਵਿੱਚ ਮੌਜ਼ੂਦ ਰਹਿਣਗੇ, ਕਿਉਂਕਿ ਇਨਸਾਨ ਮਰਦਾ ਹੈ ਪਰ ਉਸਦੇ ਵਿਚਾਰ ਅਮਰ ਹੁੰਦੇ ਹਨ।
Reviews
There are no reviews yet.