Description
Eassay, Orison Swett Marden
Translated in Punjabi By Tejinder Chandhoke
ਸਵੇਟ ਮਾਰਡਨ ਦਾ ਜਨਮ 11 ਜੂਨ 1848 ਨੂੰ ਅਮਰੀਕਾ ਵਿੱਚ ਹੋਇਆ ਸੀ। ਜਦੋਂ ਉਹ ਤਿੰਨ ਸਾਲ ਦਾ ਸੀ ਤਾਂ ਉਸਦੇ ਮਾਂ ਦਾ 22 ਸਾਲ ਦੀ ਉਮਰ ਵਿੱਚ ਹੀ ਦੇਹਾਂਤ ਹੋ ਗਿਆ। ਓਰੀਸਨ ਅਤੇ ਉਸ ਦੀਆਂ ਦੋ ਭੈਣਾਂ ਪਿੱਛੇ ਪਿਤਾ ਦੀ ਦੇਖਭਾਲ ਲਈ ਛੱਡ ਦਿੱਤੀਆਂ, ਜੋ ਕਿ ਇੱਕ ਕਿਸਾਨ, ਸਿਕਾਰੀ ਸੀ। ਜਦੋ ਹਾਲੇ ਓਰੀਸਨ ਕੇਵਲ 7 ਸਾਲਾਂ ਦਾ ਹੀ ਸੀ ਤਾਂ ਜੰਗਲ ਵਿੱਚ ਸੱਟਾਂ ਲੱਗਣ ਕਾਰਨ ਉਸਦੇ ਪਿਤਾ ਦੀ ਮੌਤ ਹੋ ਗਈ ਸੀ। ਨਤੀਜ਼ਾ ਇਹ ਨਿਕਲਿਆ ਕਿ ਪਰਿਵਾਰ ਨੂੰ ਸੰਭਾਲਣ ਦਾ ਬੋਝ ਉਸ ‘ਤੇ ਆ ਗਿਆ। ਉਸਦੀ ਅੱਲ੍ਹੜ ਉਮਰ ਦੇ ਅੱਧ ਵਿੱਚ ਮਾਰਡਨ ਨੂੰ ਇੱਕ (ਸੈਲਫ-ਹੈਲਪ) ਨਾਮ ਦੀ ਪੁਸਤਕ ਮਿਲੀ ਜੋ ਕਿ ਸਕਾਟਿਸ਼ ਲੇਖਕ ਸੈਮੂਅਲ ਸਮਾਈਲ ਦੀ ਲਿਖੀ ਹੋਈ ਸੀ। ਇਸ ਪੁਸਤਕ ਨੇ ਉਸਦੇ ਜੀਵਨ ‘ਤੇ ਡੂੰਘਾ ਪ੍ਰਭਾਵ ਪਾਇਆ। ਉਸਨੇ 30 ਸਾਲਾਂ ਵਿੱਚ ਆਪਣੀਆਂ ਅਕਾਦਮਿਕ ਡਿਗਰੀਆਂ ਵਿਗਿਆਨ, ਆਰਟਸ, ਮੈਡੀਕਲ ਅਤੇ ਵਕਾਲਤ ਹਾਸਿਲ ਕਰ ਲਈ ਸੀ। ਉਸਦੇ ਕਾਲਜ ਦੇ ਦਿਨਾਂ ਵਿੱਚ ਮਾਰਡਨ ਨੇ ਆਪਣੇ ਗੁਜ਼ਾਰੇ ਲਈ ਇੱਕ ਹੋਟਲ ਵਿੱਚ ਕੰਮ ਕਰਨਾ ਜਰੂਰੀ ਸਮਝਿਆ ਅਤੇ ਉਸ ਤੋਂ ਬਾਅਦ ਉਹ ਕਈ ਹੋਟਲਾਂ ਦਾ ਮਾਲਕ ਬਣ ਗਿਆ। ਆਪਣੇ 40 ਸਾਲਾਂ ਦੇ ਜੀਵਨ ਵਿੱਚ ਉਹ ਇੱਕ ਨਾਮਵਾਰ ਹੋਟਲ ਮਾਲਕ ਦੇ ਤੌਰ ਤੇ ਜਾਣਿਆ ਗਿਆ।
44 ਸਾਲ ਦੀ ਉਮਰ ਵਿੱਚ ਸਵੇਟ ਮਾਰਡਨ ਨੇ ਪੇਸ਼ੇ ਵਜੋਂ ਲਿਖਣਾ ਸ਼ੁਰੂ ਕੀਤਾ। ਆਪਣੀਆਂ ਲਿਖੀਆਂ ਲਿਖਤਾਂ ਨੂੰ ਉਸਨੇ ਸਾਲ 1900 ਦੇ ਆਸ ਪਾਸ ਆਪ ਹੀ ਪ੍ਰਕਾਸਿਤ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਸ ਦੀਆਂ ਲਿਖੀਆਂ ਸਭ ਲਿਖਤਾਂ ਵਿੱਚ ਸਵੈ-ਵਿਸ਼ਵਾਸ ਵਧਾਉਦੇ ਵਿਚਾਰ ਦਿੱਤੇ ਗਏ ਹਨ।
Reviews
There are no reviews yet.