Description
Author: Ajmer Singh Pages:144
Description:-The book “Kis Bid Ruli Patshahi” is written by Ajmer Singh, in which Sikh politics is presented in the tragedy.
ਇਤਿਹਾਸ ਦੇ ਪੰਨਿਆਂ ‘ਚੋਂ
”ਅਜ਼ਮੇਰ ਸਿੰਘ ਜੀ” ਲਿਖੀ ਗਈ ਪੁਸਤਕ ”ਕਿਸ ਬਿਧ ਰੁਲੀ ਪਾਤਸ਼ਾਹੀ” ਵਿੱਚ ਅੰਗਰੇਜ਼ਾਂ ਦੇ ਕਬਜ਼ੇ ਤੋਂ ਪਹਿਲਾਂ ਸਿੱਖਾਂ ਵੱਲੋਂ ਕੀਤੀ ਜਾਂਦੀ ਅਰਦਾਸ ਦਾ ਮੌਲਿਕ ਸਰੂਪ ਇਸ ਪੁਸਤਕ ਵਿੱਚ ਦਰਜ਼ ਹੈ:
ਦਿਲੀ ਤਖ਼ਤ ਪਰ ਬਹੇਗੀ
ਆਪ ਗੁਰੂ ਕੀ ਫ਼ੌਜ।
ਛੱਤਰ ਫਿਰੇਗਾ ਸੀਸ ਪਰ
ਬੜੀ ਕਰੇਗੀ ਮੌਜ਼।
ਰਾਜ ਕਰੇਗਾ ਖਾਲਸਾ
ਆਕਿ ਰਹੇ ਨਾ ਕੋਇ।
ਖ਼ਵਾਰ ਹੋਏ ਸਭ ਮਿਲਹਿੰਗੇ
ਬਚੇ ਸਰਨ ਜੋ ਹੋਇ।
ਅੰਗਰੇਜ਼ਾਂ ਨੇ ਪੰਜ਼ਾਬ ਉੱਤੇ ਕਬਜ਼ਾ ਕਰਨ ਤੋਂ ਬਾਅਦ ਇਹ ਅਰਦਾਸ ਪੜ੍ਨ ਉੱਤੇ ਪਾਬੰਦੀ ਲਗਾ ਦਿੱਤੀ ਸੀ ਕਾਰਨ ਬੜਾ ਸਪੱਸ਼ਟ ਸੀ ਅਰਦਾਸ਼ ਦੇ ਇਹ ਬੋਲ ਸਿੱਖਾਂ ਅੰਦਰ ਆਪਣੀ ਸੁਤੰਤਰ ਰਾਜਸੀ ਸੱਤਾ ਸਥਾਪਿਤ ਕਰਨ ਦੀ ਆਰਜੂ ਪੈਦਾ ਕਰਦੇ ਸਨ। ਅੰਗਰੇਜ਼ਾਂ ਨੂੂੰ ਇਹ ਗੱਲ ਊਕਾ ਹੀ ਪੰਸਦ ਨਹੀਂ ਸੀ। ਇਸ ਨਾਲ ਉਹਨਾਂ ਦੇ ਰਾਜਸੀ ਮਨੋਰਥਾ ਦੀ ਪੂਰਤੀ ਦੇ ਰਾਹ ਵਿੱਚ ਗੰਭੀਰ ਮੁਸ਼ਕਿਲਾਂ ਖੜੀਆਂ ਹੁੰਦੀਆਂ ਸਨ ਪਰ ਅੰਗਰੇਜ਼ ਹਕੂਮਤ ਵੱਲੋਂ ਸਿੱਖਾਂ ਦੀ ਅਰਦਾਸ ਉਤੇ ਮਨਾਹੀ ਲਾਉਣ ਦੀ ਧੱਕੜ ਕਾਰਵਾਈ ਨੇ ਸਿੱਖ ਜਗਤ ਅੰਦਰ ਭਾਰੀ ਰੋਸ ਪੈਦਾ ਕਰ ਦਿੱਤਾ ਸਿੱਖ ਇਸ ਗੱਲ ਨੂੰ ਆਪਣੇ ਧਰਮ ਅੰਦਰ ਬੇਲੋੜੀ ਰਾਜਸੀ ਦਖਲਅੰਦਾਜੀ ਸਮਝਦੇ ਸਨ। ਸਿੱਖ ਜਗਤ ਅੰਦਰ ਵੱਡੀ ਰਾਜਨੀਤਿਕ ਬੈਚੇਨੀ ਫੈਲ ਜਾਣ ਦੇ ਡਰੋਂ ਬਰਤਾਨਵੀ ਹਾਕਮਾਂ ਨੇ ਸਿੱਖ ਭਾਈਚਾਰੇ ਅੰਦਰਲੇ ਆਪਣੇ ਪਿੱਠੂ ਅਨਸਰਾਂ ਦੀ ਮਦਦ ਨਾਲ ਸਿੱਖਾਂ ਨੂੰ ਇੱਕ ਸਮਝੌਤੇ ਲਈ ਰਾਜੀ ਕਰ ਲਿਆ। ਜਿਸ ਅਨੁਸਾਰ ਸਿੱਖਾਂ ਨੇ ਉਪਰੋਕਤ ਅਰਦਾਸ ਦੀਆਂ ਪਹਿਲੀਆਂ ਚਾਰ ਸਤਰਾਂ ਉਚਾਰਣੀਆਂ ਬੰਦ ਕਰ ਦਿੱਤੀਆਂ ਅਤੇ ਸਿੱਖ ਮੋਹਤਬਰਾਂ ਵੱਲੋਂ ਇਹ ਯਕੀਨ ਦੁਆਏ ਜਾਣ ਤੋਂ ਬਾਅਦ ‘ਰਾਜ ਕਰੇਗਾ ਖਾਲਸਾ’ ਦਾ ਭਾਵ
‘ਖਾਲਸ’ ਭਾਵ ‘ਸ਼ੁੱਧ’ ਲੋਕਾਂ ਦਾ ਰਾਜ ਬਰਤਾਨਵੀ ਹਾਕਮਾਂ ਨੇ ਮਗਰਲੀਆਂ ਚਾਰ ਸਤਰਾਂ ਦੇ ਉਚਾਰਣ ਦੀ ਆਗਿਆ ਦੇ ਦਿੱਤੀ ਸੀ।’ ਪਰ ਹੁਣ ਇਹ ਅਰਦਾਸ ਨੂੰ ਫਿਰ ਤੋਂ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਦੇ ਦਰਬਾਰ ਵਿੱਚ ਉਚਾਰਨ ਦੀ ਮੰਗ ਜ਼ੋਰ ਫੜ ਰਹੀ ਹੈ।
Reviews
There are no reviews yet.