Description
Author: Ajmer Singh Pages:352
Description:- The book “Shaheed Kartar Singh Sarabha” is written by Ajmer Singh, in which the life of Kartar Singh Sarabha has been told.
ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿਖੇ ਸਰਦਾਰ ਮੰਗਲ ਸਿੰਘ ਅਤੇ ਬੀਬੀ ਸਾਹਿਬ ਕੌਰ ਦੇ ਘਰ ਹੋਇਆ। ਛੋਟੀ ਉਮਰ ਵਿੱਚ ਹੀ ਉਸ ਦੇ ਪਿਤਾ ਜੀ ਦੀ ਮੌਤ ਹੋ ਗਈ ਅਤੇ ਉਸ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਦਾਦਾ ਸਰਦਾਰ ਬਚਨ ਸਿੰਘ ਦੇ ਮੋਢਿਆਂ ‘ਤੇ ਆ ਗਈ। ਕਰਤਾਰ ਸਿੰਘ ਸਰਾਭਾ ਨੇ ਮੁੱਢਲੀ ਵਿੱਦਿਆ ਸਰਾਭਾ ਪਿੰਡ ਵਿੱਚ ਹੀ ਪ੍ਰਾਪਤ ਕੀਤੀ।
ਅਜਮੇਰ ਸਿੰਘ (ਜਨਮ 1948) 1970 ਵਿੱਚ ਗੁਰੂ ਨਾਨਕ ਇੰਜਨੀਰਿੰਗ ਕਾਲਜ, ਲੁਧਿਆਣਾ ਤੋਂ ਇਲੈਕਟ੍ਰੀਕਲ ਦੀ ਪੜ੍ਹਾਈ ਅੱਧਵਾਟੇ ਛੱਡ ਕੇ ਨਕਸਲਬਾੜੀ ਲਹਿਰ ਵਿਚ ਸ਼ਾਮਿਲ ਹੋ ਗਿਆ। ਰੂਪੋਸ਼ ਰਹਿੰਦਿਆਂ ਉਸ ਨੇ ਤਕਰੀਬਨ ਡੇਢ ਦਹਾਕੇ ਤੱਕ ਕਮਿਊਨਿਸਟ ਇਲਕਲਾਬੀ ਲਹਿਰ ਦਾ ਨੇੜਿਓਂ ਡੂੰਘਾ ਅਨੁਭਵ ਹਾਸਲ ਕੀਤਾ। ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ਉੱਤੇ ਫ਼ੌਜੀ ਹਮਲੇ ਤੋਂ ਬਾਅਦ ਉਹ ਪੂਰੀ ਤਰ੍ਹਾਂ ਝੰਜੋੜਿਆ ਗਿਆ ਅਤੇ ਹੌਲੀ-ਹੌਲੀ ਉਸ ਨੂੰ ਆਪਣੀਆਂ ਜੜ੍ਹਾਂ ਕੁਰੇਦਣ ‘ਤੇ ਆਪਣੀ ਪਛਾਣ ਤੇ ਵਿਰਸੇ ਦਾ ਗੌਰਵ ਅਨੁਭਵ ਹੋਣ ਲੱਗਾ ਤੇ ਉਹ ਸਿੱਖ ਸੰਘਰਸ਼ ਦੇ ਸਰੋਕਾਰਾਂ ਦਾ ਹਮਦਰਦ ਵਿਸ਼ਲੇਸ਼ਕ ਬਣ ਗਿਆ। ਇਸ ਤਰ੍ਹਾਂ ਪੰਜਾਬ ਅੰਦਰ ਚੱਲੀਆਂ ਦੋ ਵੱਡੀਆਂ ਹਥਿਆਰਬੰਦ ਲਹਿਰਾਂ ਦਾ ਉਸ ਨੇ ਸਿੱਧਾ ਅਨੁਭਵ ਹਾਸਲ ਕੀਤਾ।ਅਜਮੇਰ ਸਿੰਘ ਦੀਆਂ ਲਿਖਤਾਂ ਨੇ ਖਾੜਕੂ ਸਿੱਖ ਸੰਘਰਸ਼ ਦਾ ਸਿਧਾਂਤਕ ਤੇ ਤਾਰਕਿਕ ਅਧਿਐਨ ਕਰ ਕੇ ਸਿੱਖਾਂ ਨੂੰ ਪਰ੍ਹੇ ਵਿਚ ਖਲੋ ਕੇ ਆਪਣੇ ਪੱਖ ਪੇਸ਼ ਕਰਨ ਦੇ ਯੋਗ ਬਣਾਉਣ ਦਾ ਇਤਿਹਾਸਕ ਕਾਰਜ ਕੀਤਾ ਹੈ।
Reviews
There are no reviews yet.