Description
Author: Rasool Hamzatow, Translation of world famous book
Complete Book
ਮੇਰਾ ਦਾਗਿਸਤਾਨ ਹੁਣ ਤੱਕ ਦਾ ਪੜ੍ਹਿਆ ਜਾਣ ਵਾਲਾ ਇੱਕ ਮਸ਼ਹੂਰ ਨਾਵਲ ਹੈ। ਪਹਿਲਾ ਇਹ ਨਾਵਲ ਆਪਾਂ ਸਾਰਿਆ ਨੇ ਦੋ ਭਾਗਾਂ ਵਿੱਚ ਪੜ੍ਹਿਆ ਹੈ,ਉਤਰ-ਪੂਰਬੀ ਇਲਾਕੇ ਦੇ ਪ੍ਸਿੱਧ ਵਿਦਵਾਨ ਰਸੂਲ ਹਮਜ਼ਾਤੋਵ ਦੁਆਰਾ ਲਿਖੇ ਪ੍ਸਿੱਧ ਨਾਵਲ ਮੇਰਾ ਦਾਗ਼ਿਸਤਾਨ ,ਹੁਣ ਇਹ ਕਿਤਾਬ ਤੁਹਾਡੇ ਤੱਕ ਲੈ ਕੇ ਆਏ ਹਾਂ ਉਹ ਵੀ ਇੱਕੋ-ਜਿਲਦ ਵਿੱਚ।
ਪਾਠਕਾਂ ਨੂੰ ਇਹ ਪੁਸਤਕ ਵਿੱਚ ਬਹੁਤ ਸਾਰੇ ਅਵਾਰ ਅਖਾਣ ਤੇ ਮੁਹਾਵਰੇ, ਖੁਸ਼ੀ ਦੇਣ ਵਾਲੀਆਂ ਤੇ ਉਦਾਸ ਕਰਨ ਵਾਲੀਆਂ ਕਹਾਣੀਆਂ ਮਿਲਣਗੀਆਂ, ਜਿਹੜੀਆਂ ਜਾਂ ਤਾਂ ਖੁਦ ਲੇਖਕ ਨਾਲ ਵਾਪਰੀਆਂ ਹਨ ਜਾਂ ਲੋਕਾਂ ਦੀ ਯਾਦ ਦੇ ਖਜ਼ਾਨੇ ਵਿੱਚ ਸਾਂਭੀਆਂ ਪਈਆਂ ਹਨ: ਪਾਠਕ ਨੂੰ ਜ਼ਿੰਦਗੀ ਬਾਰੇ ਤੇ ਕਲਾ ਬਾਰੇ ਪਰੌਢ ਵਿਚਾਰ ਮਿਲਣਗੇ। ਕਿਤਾਬ ਵਿੱਚ ਬਹੁਤ ਸਾਰੀ ਦਿਆਲਤਾ, ਲੋਕਾਂ ਲਈ ਤੇ ਪਿਤਾਭੂਮੀ ਲਈ ਪਿਆਰ ਮਿਲਦਾ ਹੈ।
ਰਸੂਲ ਹਮਜ਼ਾਤੋੋਵ ਆਪਣੇ ਸਮੇਂ ਦੇ ਹੀ ਨਹੀ ਸਗੋੋਂ 20ਵੀਂ ਸਦੀ ਦੇ ਮਕਬੂਲ ਲੋੋਕ-ਕਵੀਆਂ ਵਿੱਚੋੋਂ ਸਿਰਮੌੌਰ ਕਵੀ ਸਨ। ਰਸੂਲ ਦਾ ਕਹਿਣਾ ਸੀ ਕਿ ਜੇ ਇਨਸਾਨ ਵਿੱਚ ਕਲਾ-ਕੌੌਸ਼ਲਤਾ ਹੈ ਹੀ ਨਹੀ ਤਾਂ ਪਿਤਾ ਤੋੋਂ ਮਿਲੀ ਵਿਰਾਸਤ ਉਹਦੇ ਕਿਸੇ ਕੰਮ ਦੀ ਨਹੀਂ। ਪਰ ਹਾਂ ਜੇ ਕਿਸੇ ਵਿੱਚ ਕਲਾ-ਕੌੌਸ਼ਲਤਾ ਦਾ ਗੁਣ ਹੈ ਤਾਂ ਪਿਤਾ ਵੱਲੋੋਂ ਵਿਰਸੇ ਵਿੱਚ ਮਿਲਿਆ ਸਿਰਜਣਾਤਮਿਕਤਾ ਭਰਿਆ ਖ਼ਜਾਨਾ ਜ਼ਰੂਰ ਹੀ ਉਹਦੇ ਲਈ ਅਨਮੋੋਲ ਹੁੰਦਾ ਹੈ। ਇਸ ਪੂਰੀ ਕਿਤਾਬ ਵਿੱਚ ਰਸੂਲ ਨੇ ਕਈ ਥਾਈਂ ਇਹ ਜਿਕਰ ਕੀਤਾ ਹੈ ਕਿ ਬੰਦੇ ਦਾ ਕਵੀ ਬਣਨਾ ਉਹਦੇ ਸੁਭਾਅ ਵਿਚਲੀ ਸੂਖ਼ਮਤਾ ਤੇ ਕੁਦਰਤ-ਸੰਗੀਤ ਪੇ੍ਮੀ ਹੋਣ ਤੇ ਉਹਦੇ ਅੰਦਰਲੀ ਕਲਾ-ਕੌੌਸ਼ਲਤਾ ਤੇ ਨਿਰਭਰ ਕਰਦਾ ਹੈ ਨਾਂ ਕਿ ਆਪਾਂ ਕਿਸੇ ਨੂੰ ਵੀ ਫੜ੍ਹ੍ ਕੇ ਤੇ ਕਵਿਤਾ ਲਿਖਣ ਦੀ ਸਿਖਲਾਈ ਦੇ ਕੇ ਉਸ ਨੂੰ ਕਵੀ ਬਣਾ ਸਕਦੇ ਹਾਂ।
Reviews
There are no reviews yet.