Description
Author –Rana Ayyub
Pages—168
ਗੁਜਰਾਤ ਫ਼ਾਈਲਾਂ ਪੱਤਰਕਾਰ ਰਾਣਾ ਅਯੂਬ ਵਲੋਂ ਗੁਜਰਾਤ ਦੇ ਫ਼ਸਾਦਾਂ, ਫਰਜ਼ੀ ਮੁਕਾਬਲਿਆਂ ਅਤੇ ਸੂਬੇ ਦੇ ਗਰਿਹ ਮੰਤਰੀ ਹਰੇਨ ਪਾਂਡਿਆ ਦੇ ਕਤਲ ਦੀ ਭੇਸ ਵਟਾਕੇ ਕੀਤੀ ਛਾਣਬੀਣ ਦਾ ਵੇਰਵਾ ਹੈ ਜਿਸ ਨਾਲ ਚੌਂਕਾ ਦੇਣ ਵਾਲੇ ਇੰਕਸਾਫ਼ ਸਾਹਮਣੇ ਆਉਂਦੇ ਹਨ। ਅਮਰੀਕਨ ਫਿਲਮ ਇੰਸਟੀਚਿਊਟ ਕਾਨਜ਼ਰਵੇਟਰੀ ਦੀ ਇਕ ਫਿਲਮਸਾਜ਼, ਮੈਥਿਲੀ ਤਿਆਗੀ, ਬਣਕੇ ਰਾਣਾ ਨੇ ਗੁਜਰਾਤ ਦੇ ਉਨ੍ਹਾਂ ਨੌਕਰਸ਼ਾਹਾਂ ਅਤੇ ਆਹਲਾ ਪੁਲਿਸ ਅਫ਼ਸਰਾਂ ਨਾਲ ਮੁਲਾਕਾਤਾਂ ਕੀਤੀਆਂ ਜੋ 2001 ਅਤੇ 2010 ਦਰਮਿਆਨ ਉਸ ਸੂਬੇ ਵਿੱਚ ਅਹਿਮ ਅਹੁਦਿਆਂ ਉਪੱਰ ਤਾਇਨਾਤ ਰਹੇ ਸਨ। ਸਟਿੰਗ ਓਪਰੇਸ਼ਨ ਦਾ ਇਹ ਉਤਾਰਾ ਰਾਜ ਅਤੇ ਇਸਦੇ ਅਧਿਕਾਰੀਆਂ ਦੀ ਮਨੁੱਖਤਾ ਵਿਰੁੱਧ ਜੁਰਮਾਂ ਵਿੱਚ ਮਿਲੀਭੁਗਤ ਦਾ ਭਾਂਡਾ ਭੰਨਦਾ ਹੈ।
ਉਨ੍ਹਾਂ ਮਾਮਲਿਆਂ ਬਾਰੇ, ਜੋ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਸੱਤਾਧਾਰੀ ਹੋਣ ਅਤੇ ਉਨ੍ਹਾਂ ਦੇ ਗੁਜਰਾਤ ਤੋਂ ਦਿੱਲੀ ਤੱਕ ਪਹੁੰਚਣ ਦੇ ਸਫ਼ਰ ਦੇ ਨਾਲੋ-ਨਾਲ ਚੱਲਦੇ ਹਨ, ਸਨਸਨੀਖੇਜ਼ ਖ਼ੁਲਾਸੇ ਕਰਦੀ ਹੋਈ ਇਹ ਕਿਤਾਬ ਉਨ੍ਹਾਂ ਲੋਕਾਂ ਦੀ ਜ਼ੁਬਾਨੀ ਗੁਜਰਾਤ ਦੇ ਸੱਚ ਨੂੰ ਦਬਾਉਣ ਦੀ ਦਾਸਤਾਨ ਬਿਆਨ ਕਰਦੀ ਹੈ ਜਿਨ੍ਹਾਂ ਨੇ ਜਾਂਚ ਕਮਿਸ਼ਨਾਂ ਅੱਗੇ ਬਿਆਨ ਦੇਣ ਸਮੇਂ ਕੁਝ ਵੀ ਚੇਤੇ ਨਾ ਹੋਣ ਦਾ ਖੇਖਣ ਕੀਤਾ ਸੀ ਪਰ ਸਟਿੰਗ ਰਿਕਾਰਡਿੰਗ ਵਿੱਚ ਉਨ੍ਹਾਂ ਨੇ ਕੁਝ ਵੀ ਨਹੀਂ। ਛੁਪਾਇਆ। ਉਨ੍ਹਾਂ ਦੇ ਬਿਆਨ ਇਸ ਅਨੂਠੀ ਕਿਤਾਬ ਦਾ ਅਧਾਰ ਹਨ।