Description
Author: Acharya Chatursen Pages: 239
Discription:- Noval based on old culture and rajwara famlies life.
ਗੋਲੀ
“”ਮੈਂ ਗੋਲੀ ਹਾਂ।
ਕਾਲ਼ੇ ਮੂੰਹ ਵਾਲੇ ਸਿਰਜਣਹਾਰ ਨੇ ਮੈਨੂੰ ਜੋ ਰੂਪ ਦਿੱਤਾ ਹੈ,
ਰਾਜਾ ਇਸਦਾ ਦੀਵਾਨਾ ਸੀ,
ਪੇ੍ਮੀ-ਪਤੰਗਾ ਸੀ।
ਮੈਂ ਰੰਗਮਹਿਲ ਦੀ ਰੋਸ਼ਨੀ ਸੀ।
ਦਿਨ ਵਿੱਚ, ਰਾਤ ਵਿੱਚ, ਉਹ ਮੈਨੂੰ ਨਿਹਾਰਦਾ। ਕਦੇ
ਚੰਪਾ ਕਹਿੰਦਾ, ਕਦੇ ਚਮੇਲੀ……।””
ਇਹ “ਗੋਲੀ” ਦੀ ਨਾਇਕਾ ਚੰਪਾ ਕਹਿੰਦੀ ਹੈ।
ਬਹੁਚਰਚਿਤ ਨਾਵਲਕਾਰ ਅਚਾਰਿਆ ਚਤੁਰਸੇਨ ਨੇ ਇਸ ਬੇਹੱਦ ਰੋਚਕ ਨਾਵਲ ਵਿੱਚ ਰਾਜਸਥਾਨ ਦੇ ਰਾਜਮਹਿਲਾਂ ਵਿੱਚ ਰਾਜਿਆਂ-ਮਹਾਰਾਜਿਆਂ ਅਤੇ ਉਨਾਂ ਦੀਆ ਦਾਸੀਆਂ ਦਰਮਿਆਨ ਚੱਲਣ ਵਾਲੇਂ ਵਾਸਨਾ-ਵਪਾਰ ਦੇ ਅਜਿਹੇ ਨਸ਼ੀਲੇ ਚਿੱਤਰ ਪੇਸ਼ ਕੀਤੇ ਹਨ ਕਿ ਉਨਾ ਨੂੰ ਪੜ ਕੇ ਤੁਸੀ ਹੈਰਾਨੀ ਚ ਪੈ ਜਾਵੋਗੇ।
ਅਚਾਰਿਆ ਚਤੁਰਸੇਨ ਜੀ….—“ਵੈਦ ਹੋਣ ਕਰਕੇ ਹੌਲੀਂ-ਹੌਲੀਂ ਰਾਜਸਥਾਨ ਦੇ ਰਾਜਵਰਗੀ ਲੋਕਾਂ ਨਾਲ਼ ਮੇਰਾ ਸੰਪਰਕ ਵਧਿਆ ਅਤੇ ਜਲਦੀ ਹੀ ਉਹਨਾਂ ਦੇ ਹਰਮਾਂ ਵਿੱਚ ਮੇਰੀ ਪੈਂਠ ਹੋ ਗਈ। ਵੱਡੇ-ਵੱਡੇ ਅਨੋਖੇ ਚਿੱਤਰ ਅਤੇ ਮੱਨੁਖੀ ਕਿਰਦਾਰ ਮੇਰੇ ਸਾਹਮਣੇ ਆਏ। ਬਹੁਤ-ਸਾਰੇ ਰਾਜਿਆਂ-ਮਹਾਰਾਜਿਆਂ ਦੇ, ਰਾਣੀਆਂ ਦਾ ਅੰਦਰੂਨੀ ਰੋਣਾ-ਕਲਪਣਾ, ਕਮਜ਼ੋਰੀਆਂ,ਮੂਰਖਤਾਵਾ਼, ਨੀਚਤਾ਼ਵਾਂ ਮੈਨੂੰ ਦਿੱਖਣ ਲੱਗੀਆਂ।…….ਅਤੇ ਮੈਂ ਇਤਿਹਾਸ ਵਿੱਚ ਰੁਚੀ ਰੱਖਣ ਲੱਗਾ। ਇੰਞ ਮਿਲੀ ਲਿਖਣ ਦੀ ਅਹਿਮ ਪੇ੍ਰਣਾ।”
ਗੋਲੀ……ਜਿਸਨੇ ਬਿਨਾ ਹਥਿਆਰ ਧਾਰਣ ਕੀਤੇ ਇੱਕ ਸਾਲ ਵਿੱਚ ਇੰਨਾ ਵੱਡਾ ਅਖੰਡ ਚੱਕਰਵਰਤੀ ਰਾਜ ਸਥਾਪਤ ਕਰ ਦਿੱਤਾ –ਇਸ ਪੁਸਤਕ ਵਿੱਚ ਰਾਜਸਥਾਨ ਦੇ ਰਾਜੇ-ਰਾਣੀਆਂ ਬਾਰੇ ਦੱਸਿਆ ਗਿਆ ਹੈ ਕਿ ਉਹਨਾ ਨਾਲ ਕੀ ਸਲੂਕ ਕੀਤਾ ਜਾਦਾ ਸੀ, ਰਾਜਮਹਿਲਾ ਵਿੱਚ।
Reviews
There are no reviews yet.