Description
Author : Narinder Singh Kapoor, Pages : 348 Thoughts and Reflactions.
ਭਾਰਤੀਆਂ ਦਾ ਵਿਸ਼ਵਾਸ ਹੈ ਕਿ ਜੇ ਦਵਾਈ ਅਸਰ ਨਾ ਕਰੇ, ਅਰਦਾਸ ਕਰੇਗੀ।ਗਿਆਨ ਵਿੱਚ ਮਨੁੱਖ ਦੀ ਸੋਚ ਅਤੇ ਵਿਹਾਰ ਦੋਹਾਂ ਨੂੰ ਬਦਲਣ ਦੀ ਅਮੁੱਕ ਤਾਕਤ ਹੁੰਦੀ ਹੈ। ਵਿਚਾਰ ਮੁਨਾਫ਼ਾ ਤਾਂ ਨਹੀਂ ਵਧਾਉਦੇ ਪਰ ਇਹ ਅਮੀਰ ਜ਼ਰੂਰ ਬਣਾ ਦਿੰਦੇ ਹਨ। ਜੋ ਪ੍ਰਭਾਵਿਤ ਕਰਦਾ ਹੈ ਉਹ ਬਦਲਦਾ ਵੀ ਹੈ ਵਿਚਾਰ ਬਦਲਣ ਨਾਲ ਸਾਡਾ ਵਿਹਾਰ ਅਤੇ ਵਿਹਾਰ ਬਦਲਣ ਨਾਲ ਸਾਡੇ ਵਿਚਾਰ ਬਦਲ ਜਾਂਦੇ ਹਨ। ਨਿੱਕੀਆਂ ਨਿੱਕੀਆਂ ਗੱਲਾਂ ਡੂੰਘੀਆਂ ਹੋ ਸਕਦੀਆਂ ਹਨ ਡੂੰਘੀਆਂ ਗੱਲਾਂ ਦੀਆਂ ਪਰਤਾਂ ਹੁੰਦੀਆਂ ਹਨ ਜਿਹੜੀਆਂ ਫਰੋਲਣ ਦੀ ਲੋੜ ਨਹੀਂ ਹੁੰਦੀ ਹੈ। ਇਵੇਂ ਹੀ ਅਜਨਬੀ ਵਿਚਾਰਾਂ ਨੂੰ ਜਾਣਨ ਅਤੇ ਅਪਣਾਉਣ ਦੀ ਆਦਤ ਦੀ ਵੀ ਲੋੜ ਹੁੰਦੀ ਹੈ।
*ਦੂਜੇ ਸਾਨੂੰ ਗਿਆਨ ਦੇ ਸਕਦੇ ਹਨ ਪਰ ਸਿਆਣਪ ਸਾਨੂੰ ਆਪ ਕਮਾਉਣੀ ਪਵੇਗੀ।
*ਚੰਗੀਆਂ ਪੁਸਤਕਾਂ ਪੜ੍ਹਨ ਨਾਲ ਜ਼ਿੰਦਗੀ ਮਾਣਨ ਦੀ ਸਮਰੱਥਾ ਵਧ ਜਾਂਦੀ ਹੈ।
*ਕੋਈ ਵੀ ਚੰਗੀ ਪੁਸਤਕ ਇਕ ਹੀ ਪੜ੍ਹਤ ਵਿੱਚ ਸਾਰੇ ਅਰਥ ਨਹੀਂ ਦਿੰਦੀ।
Reviews
There are no reviews yet.