Sale!

Asafal School

$14.99

Description

ਕਿਤਾਬ: ਅਸਫ਼ਲ ਸਕੂਲ

ਪੰਨੇ: 183

ਜਾਨ ਹੋਲਟ ਦੀ ਕਿਤਾਬ ‘ਅਸਫ਼ਲ ਸਕੂਲ’ ਇੱਕ ਅਜਿਹੀ ਚਰਚਾ ਛੇੜਦੀ ਹੈ ਕਿ ਸਕੂਲ ਕਿਹੋ ਜਿਹਾ ਹੋਣਾ ਚਾਹੀਦਾ। ਕਈ ਲੇਖਾਂ ਵਿੱਚ ਹੋਲਟ ਨੇ ਸਕੂਲਾਂ ਦੇ ਵਾਤਾਵਰਣ ‘ਤੇ ਬਹੁਤ ਗੰਭੀਰ ਸਵਾਲ ਖੜ੍ਹੇ ਕੀਤੇ ਹਨ ਜੋ ਬਹੁਤ ਸੰਵੇਦਨੀਸ਼ ਚਰਚਾ ਦੀ ਮੰਗ ਕਰਦੇ ਹਨ। ਜੇਕਰ ਅਸੀਂ ਸਕੂਲ ਬੱਚੇ ਲਈ ਜੇਲ੍ਹ ਬਣਾ ਦੇਵਾਂਗੇ ਤਾਂ ਇਸ ਦੇ ਬਹੁਤ ਤਬਾਹਕੁੰਨ ਸਿੱਟੇ ਨਿਕਲਣਗੇ। ਅਨੁਸ਼ਾਸ਼ਨ ਦੇ ਨਾਮ ਹੇਠ ਬੱਚਿਆਂ ‘ਤੇ ਬਹੁਤ ਕੁੱਝ ਗੈਰ-ਵਿਗਿਆਨਕ ਥੋਪਿਆ ਜਾਣਾ ਉਹਨਾਂ ਦੀ ਸਖਸ਼ੀਅਤ ਨੂੰ ਐਨਾ ਖੁੰਢਾ ਕਰ ਦਿੰਦਾ ਹੈ ਕਿ ਉਹ ਇੱਕ ਆਜ਼ਾਦ ਸੋਚ ਵਾਲਾ ਜੀਵਨ ਜੀਣ ਤੋਂ ਵਿਰਵੇ ਹੋ ਜਾਂਦੇ ਹਨ।
ਪਲੈਟੋ ਆਖਦਾ ਹੈ:
”ਕਿਸੇ ਬੱਚੇ ਨੂੰ ਧੱਕੋ-ਜ਼ੋਰੀ ਸਿੱਖਿਆ ਨਾ ਦੇਵੋ, ਉਸ ਨੂੰ ਸਿਰਫ਼ ਇਸ ਦੀ ਦਿਸ਼ਾ ਦਿਖਾਓ, ਜਿਸ ਨੂੰ ਉਹ ਮਾਣ ਸਕੇ। ਇਸ ਤਰ੍ਹਾਂ ਤੁਸੀਂ ਇੱਕ ਅਦਭੁੱਤ ਪ੍ਰਤਿਭਾ ਨੂੰ ਖੋਜਣ ਦੇ ਜਿਆਦਾ ਯੋਗ ਬਣ ਸਕੋਗੇ।”