Sale!

1984

$13.99

Description

1984 ਪੁਸਤਕ ਇੰਗਲੈਂਡ ਦੇ ਮਹਾਨ ਨਾਵਲਕਾਰ ਜਾਰਜ ਓਰਵੈਲ ਦੁਆਰਾ ਲਿਖੀ ਗਈ ਰਚਨਾ ਹੈ। ਇਹ ਦੁਨੀਆਂ ਭਰ ਵਿੱਚ ਚਰਚਿਤ ਨਾਵਲ ਹੈ। ਜਾਰਜ ਓਰਵੈਲ ਦਾ ਜਨਮ 25 ਜੂਨ 1903 ਨੂੰ ਭਾਰਤ ਵਿੱਚ ਬਿਹਾਰ ਦੇ ਮੋਤੀਹਾਰੀ ਨਾਮਕ ਸਥਾਨ ਤੇ ਹੋਇਆ। 1984 ਉਹਨਾਂ ਦੀ ਪ੍ਰਸਿੱਧ ਰਚਨਾ ਹੈ ਜਿਸਦੀ ਕਾਲਪਨਿਕ ਦੁਨੀਆਂ ਵਿੱਚ ਸੱਚ ਵਸਿਆ ਹੋਇਆ ਹੈ। ਇਸ ਪੁਸਤਕ ਨੂੰ ਲਿਖੇ ਜਾਣ ਤੋਂ ਬਾਅਦ ਹੀ ਇਸ ਨੂੰ ਹਕੀਕਤ ਦਾ ਰੂਪ ਦੇ ਕੇ ਲੋਕਾਂ ਵਿੱਚ ਪੇਸ਼ ਕੀਤਾ ਗਿਆ।
ਪੁਸਤਕ ਦੀ ਲੜੀ ਵਿੱਚੋਂ:- ਅਪ੍ਰੈਲ ਦਾ ਮਹੀਨਾ ਸੀ। ਇੱਕ ਦਿਨ ਠੰਢਾ ਸੀ। ਪਰ ਧੁੱਪ ਨਿੱਕਲੀ ਹੋਈ ਸੀ। ਘੜੀਆਂ ਤੇਰਾਂ ਵਜਾ ਰਹੀਆਂ ਸਨ। ਵਿਨਸਟਨ ਸਮਿੱਥ ਨੇ ਠੰਢੀ ਹਵਾ ਦੇ ਚਪੇੜਿਆਂ ਤੋਂ ਆਪਣਾ ਮੂੰਹ ਬਚਾਉਣ ਲਈ ਆਪਣੀ ਠੋਢੀ ਛਾਤੀ ਵੱਲ ਝੁਕਾਈ ਹੋਈ ਸੀ ਉਹ ਤੇਜ਼ੀ ਨਾਲ ਵਿਜੇ ਭਵਨ ਦੇ ਦਰਵਾਜ਼ੇ ਖੋਲ੍ਹ ਕੇ ਅੰਦਰ ਵੜ ਗਿਆ। ਪਰ ਫਿਰ ਵੀ ਦਰਵਾਜ਼ਾ ਖੁੱਲਦੇ ਹੀ ਵਿਨਸਟਨ ਦੇ ਨਾਲ ਧੂੜ-ਭਰੀ ਹਵਾ ਦਾ ਝੌਕਾ ਵੀ ਮਕਾਨ ਦੇ ਅੰਦਰ ਆ ਗਿਆ