Sale!

Raseedi Ticket

Original price was: $16.99.Current price is: $15.00.

Description

Author: Amrita Paritam Pages:135
Description:- “Raseedi Ticket” Amrita Pritam has written her own biography.

ਅੰਮ੍ਰਿਤਾ ਪ੍ਰੀਤਮ ਦਾ ਜਨਮ 1919 ਵਿੱਚ ਮੰਡੀ ਬਹਾਉਦੀਨ ਪੰਜ਼ਾਬ ਚ ਹੋਇਆ ਜੋ ਕਿ ਅੱਜ ਦੇ ਸਮੇਂ ਪਾਕਿਸਤਾਨ ਵਿੱਚ ਹੈ। ਅੰਮ੍ਰਿਤਾ ਓਸ ਵੇਲੇ 11 ਸਾਲਾਂ ਦੀ ਹੀ ਸੀ ਜਦ ਉਸਦੇ ਮਾਤਾ ਦੀ ਮੌਤ ਹੋ ਗਈ। ਤਾਂ ਆਪਣੇ ਇੱਕਲੇਪਨ ਨੂੰ ਦੂਰ ਕਰਨ ਲਈ ਕਲਮ ਹੀ ਅੰਮ੍ਰਿਤਾ ਦਾ ਸਹਾਰਾ ਬਣੀ। ਜਲਦੀ ਹੀ ਅੰਮ੍ਰਿਤਾ ਕੌਰ ਤੇ ਓਸਦੇ ਪਿਤਾ ਲੌਹਾਰ ਰਹਿਣ ਲੱਗ ਪਏ ਜਦ ਤੱਕ ਕਿ ਓਹ ਪਾਕਿਸਤਾਨ ਤੇ ਭਾਰਤ ਦੀ ਵੰਡ ਤੱਕ ਭਾਰਤ ਨਾ ਆ ਗਏ। ਅੰਮ੍ਰਿਤਾ ਨੇ ਛੋਟੀ ਉਮਰੇ ਹੀ ਲਿਖਣਾ ਸ਼ੁਰੂ ਕਰ ਦਿੱਤਾ ਸੀ। ਉਸਦੀ ਸਭ ਤੋਂ ਪਹਿਲੀ ਕਵਿਤਾ ਅੰਮ੍ਰਿਤ ਲਹਿਰਾਂ” 1936 ਵਿੱਚ ਪ੍ਰਕਾਸ਼ਿਤ ਹੋਈ ਜਦੋਂ ਉਸਦੀ ਉਮਰ 16 ਸਾਲਾਂ ਦੀ ਸੀ। ਇਸੇ ਸਾਲ ਹੀ ਉਸਦਾ ਵਿਆਹ ਇੱਕ ਸੰਪਾਦਕ ਪ੍ਰੀਤਮ ਸਿੰਘਨਾਲ ਹੋਇਆ, ਜਿਸ ਨਾਲ ਓਹ ਛੋਟੀ ਉਮਰ ਤੋਂ ਹੀ ਮੰਗੀ ਹੋਈ ਸੀ। ਅੰਮ੍ਰਿਤਾ ਦੇ ਵਿਆਹ ਤੋਂ ਬਾਅਦ ਉਸਦਾ ਨਾਮ ਬਦਲ ਕੇ ਅੰਮ੍ਰਿਤ ਕੌਰ ਤੋਂ ਅੰਮ੍ਰਿਤਾ ਪ੍ਰੀਤਮਪੈ ਗਿਆ। ਫਿਰ ਅੰਮ੍ਰਿਤਾ ਨੇ 1936 ਤੋਂ 1943 ਦੇ ਵਿਚਕਾਰ ਅੱਧੀ ਦਰਜਨ ਦੇ ਕਰੀਬ ਕਵਿਤਾਵਾਂ ਲਿਖੀਆਂ। 1947 ਦੌਰਾਨ ਭਾਰਤ ਵਿੱਚ ਆਣ ਕੇ ਵੀ ਉਸਦੇ ਅੰਦਰੋਂ ਵੰਡ ਦਾ ਦਰਦ ਨਾ ਗਿਆ। 1948 ਦੇ ਦੇਹਰਾਦੂਨ ਤੋਂ ਦਿੱਲੀ ਦੇ ਸਫਰ ਦੌਰਾਨ ਵੰਡ ਦੇ ਦਰਦ ਨੂੰ ਇੱਕ ਕਵਿਤਾ ਦਾ ਰੂਪ ਦਿੱਤਾ।

ਅੱਜ ਆਖਾਂ ਵਾਰਸ ਸ਼ਾਹ ਨੂੰ ਕਤੋਂ ਕਬਰਾਂ ਵਚੋਂ ਬੋਲ।

ਤੇ ਅੱਜ ਕਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ।

ਇਕ ਰੋਈ ਸੀ ਧੀ ਪੰਜਾਬ ਦੀ ਤੂੰ ਲਖਿ ਲਖਿ ਮਾਰੇ ਵੈਣ।

ਅਜ ਲੱਖਾਂ ਧੀਆਂ ਰੋਂਦੀਆਂ ਤੈਨੂ ਵਾਰਸ ਸ਼ਾਹ ਨੂੰ ਕਹਣਿ।

ਵੇ ਦਰਦਮੰਦਾਂ ਦਆਿ ਦਰਦੀਆ ਉੱਠ ਤੱਕ ਆਪਣਾ ਪੰਜਾਬ।

ਅਜ ਬੇਲੇ ਲਾਸ਼ਾਂ ਵਛੀਆਂ ਤੇ ਲਹੂ ਦੀ ਭਰੀ ਚਨਾਬ।

ਬਾਅਦ ਵਿੱਚ ਇਹ ਕਵਿਤਾ ਸਭ ਤੋਂ ਵੱਧ ਵਿਅੰਗਾਅਤਮ ਢੰਗ ਨਾਲ ਵੰਡ ਦੇ ਦਰਦ ਨੂੰ ਬਿਆਨ ਕਰਦੀ ਕਵਿਤਾ ਦੇ ਤੌਰ ਤੇ ਮਸ਼ਹੂਰ ਹੋਈ। ਉਹਨਾਂ ਨੂੰ ਇੱਕ ਵਧੀਆ ਤੇ ਪਹਿਲੀ ਪ੍ਰਮੁੱਖ ਪੰਜ਼ਾਬੀ ਲੇਖਿਕਾ ਦੇ ਵਜ਼ੋਂ ਜਾਣਿਆ ਗਿਆ ਹੈ। ਜਿਸ ਨੂੰ ਪਾਕਿਸਤਾਨ ਤੇ ਭਾਰਤ ਦੋਵਾਂ ਵੱਲੋਂ ਹੀ ਸਤਿਕਾਰਿਆ ਗਿਆ ਹੈ। ਅੰਮ੍ਰਿਤਾ ਨੇ 100 ਤੋਂ ਵੱਧ ਦੇ ਕਰੀਬ ਪੁਸਤਕਾਂ ਲਿਖੀਆਂ ਜਿੰਨਾਂ ਵਿੱਚ ਜੀਵਨੀਆਂ, ਲੇਖ, ਕਵਿਤਾ ਤੇ ਹੋਰ ਕਈ ਵਿਸ਼ਿਆਂ ਤੇ, ਅਤੇ ਨਾਲ ਹੀ ਬਹੁਤ ਸਾਰੇ ਪੰਜ਼ਾਬੀ ਸੱਭਿਆਚਾਰ ਗੀਤ ਤੇ ਸਵੈ-ਜੀਵਨੀਆਂ ਵੀ ਲਿਖੀਆਂ ਜਿੰਨਾਂ ਨੂੰ ਅੱਗੇ ਹੋਰ ਕਈ ਇੰਡੀਅਨ ਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਬਦਲ ਕੇ ਪਾਠਕਾਂ ਦੇ ਰੂ-ਬ-ਰੂ ਕਰਵਾਇਆ ਗਿਆ। ਅੰਮ੍ਰਿਤਾ ਪਹਿਲੀ ਔਰਤ ਸੀ ਜਿਸ ਨੂੰ ਸਾਹਿਤਕ ਅਕਾਦਮੀ ਅਵਾਰਡ ਨਾਲ ਨਵਾਜਿਆ ਗਿਆ। ਅੰਮ੍ਰਿਤਾ ਦੇ ਤਲਾਕ ਤੋਂ ਬਾਅਦ ਉਸਨੇ ਕਈ ਸਾਰੀਆਂ ਕਹਾਣੀਆਂ ਤੇ ਕਵਿਤਾਵਾਂ ਨੂੰ  ਪੰਜ਼ਾਬੀ ਦੇ ਨਾਲ ਨਾਲ ਊਰਦੁ ਵਿੱਚ ਵੀ ਲਿਖਿਆ। ਜਿਸ ਵਿੱਚ ਉਸਦੀਆਂ ਸਵੈ ਜੀਵਨੀਆਂ ਕਾਲਾ ਗੁਲਾਬਤੇ ਰਸੀਦੀ ਟਿਕਟ ਵੀ ਸਨ, ਜੋ ਕਿ ਅੰਮ੍ਰਿਤਾ ਦੇ ਵਿਆਹੁਤਾ ਜੀਵਨ ਨੂੰ ਕਿਤੇ ਨਾ ਕਿਤੇ ਪੇਸ਼ ਕਰਦੀਆਂ ਨਜ਼ਰ ਆਉਂਦੀਆਂ ਹਨ ਤੇ ਉਸਦੀ ਕਿਤਾਬ ਧਰਦੀ ਸਾਗਰ ਤੇ ਸਿੱਪੀਆਂਤੇ ਫਿਲਮ ਕਦਾਮਬਰੀ” 1965 ਵਿੱਚ ਬਣੀ। ਅੰਮ੍ਰਿਤਾ ਨੇ ਸਿਰਫ ਸਾਹਿਤਕ ਅਕਾਦਮੀ ਹੀ ਨਹੀਂ ਸਗੋਂ ਪਦਮਾ ਸ੍ਰੀ” 1969 ਵਿੱਚ ਭਾਰਤੀ ਗਿਆਨਪੀਠ” 1982 ਵਿੱਚ ਅਤੇ ਪਦਮਾ ਵਿਭੂਸ਼ਣ ” 2004 ਵਿੱਚ ਹਾਸਿਲ ਕੀਤਾ। ਅੰਮ੍ਰਿਤਾ ਉਹ ਔਰਤ ਸੀ ਜਿਸ ਨੇ ਔਰਤਾਂ ਦੇ ਦਰਦ ਨੂੰ ਆਪਣੀ ਕਲਮ ਰਾਂਹੀ ਬਿਆਨ ਕੀਤਾ। ਇਸ ਮਹਾਨ ਲੇਖਿਕਾ ਦਾ 31 ਅਕਤੂਬਰ 2005 ਵਿੱਚ 86 ਦੀ ਉਮਰ ਵਿੱਚ ਦੇਹਾਂਤ ਹੋ ਗਿਆ।

Reviews

There are no reviews yet.

Be the first to review “Raseedi Ticket”

Your email will not be published. Name and Email fields are required