Description
ਸਆਦਤ ਹਸਨ ਮੰਟੋ
ਖ਼ਿਆਲਾਂ ਦੀ ਘੜਮੱਸ ਵਿੱਚ ਉਹਦਾ ਜ਼ਮੀਰ ਜਾਗ ਪਿਆ: ‘ਨਿਕਾਹ ਦਾ ਮਤਲਬ ਆ ਕਿ ਤੇਰੀ ਸ਼ਾਦੀ ਹੋ ਚੁੱਕੀ ਆ। ਸਿਰਫ਼ ਇੱਕ ਔਖ਼ਾ ਕੰਮ ਬਾਕੀ ਏ ਕਿ ਤੂੰ ਆਪਣੇ ਸਹੁਰੇ ਘਰ ਜਾਵੇਂ ਤੇ ਕੁੜੀ ਦਾ ਹੱਥ ਫੜ੍ਹ ਕੇ ਲੈ ਆਵੇਂ। ਕੀ ਇਹ ਤੇਰੇ ਲਈ ਵਾਜ਼ਬ ਹੈ ਕਿ ਇੱਕ ਬਜ਼ਾਰੂ ਔਰਤ ਨੂੰ ਆਪਣੇ ਕਲਾਵੇ ਦੀ ਜ਼ੀਨਤ ਬਣਾਵੇਂ… ਘੜਿਆਂ ਦੇ ਘੜੇ ਲੁਟਾਉਂਦੇ ਫਿਰੇਂ।’
ਉਹ ਬੜਾ ਸ਼ਰਮਿੰਦਾ ਹੋਇਆ; ਉਹਦੀਆਂ ਅੱਖਾਂ ਬੰਦ ਹੋਣੀਆਂ ਸ਼ੁਰੂ ਹੋ ਗਈਆਂ ਤੇ ਉਹ ਸਂੌ ਗਿਆ-ਥੋੜ੍ਹੀ ਹੀ ਦੇਰ ਵਿੱਚ ਤਾਰਾ ਵੀ ਗੂੜ੍ਹੀ ਨੀਂਦ ਦੇ ਮਜ਼ੇ ਲੈਣ ਲੱਗੀ।
ਉਹਨੇ ਕਈ ਬੇਰਬਤ, ਊਟਪਟਾਂਗ ਸੁਪਨੇ ਵੇਖੇ; ਕੋਈ ਦੋ ਘੰਟਿਆਂ ਬਾਅਦ ਇੱਕ ਬਹੁਤ ਹੀ ਡਰਾਉਣਾ ਸੁਪਨੇ ਵੇਖਦਿਆਂ ਉਹ ਹੜਬੜਾ ਕੇ ਉੱਠ ਬੈਠਿਆ-ਜਦੋਂ ਉਹਦੀਆਂ ਅੱਖਾਂ ਚੰਗੀ ਤਰ੍ਹਾਂ ਖੁੱਲ੍ਹੀਆਂ ਤਾਂ ਉਹਨੇ ਦੇਖਿਆ ਕਿ ਉਹ ਅਜਨਬੀ ਕਮਰੇ ਵਿੱਚ ਹੈ ਤੇ ਇੱਕ ਅਲਫ਼ ਨੰਗੀ ਜੁਆਨ ਕੁੜੀ ਉਹਦੇ ਨਾਲ਼ ਲੇਟੀ ਹੋਈ ਹੈ।
ਉਹ ਆਪ ਵੀ ਅਲਫ਼ ਨੰਗਾ ਸੀ- ਉਹ ਬੌਖ਼ਲਾ ਗਿਆ; ਉਹਨੇ ਪਜ਼ਾਮਾ ਪੁੱਠਾ ਪਾ ਲਿਆ ਤੇ ਉਹਨੂੰ ਇਹਦਾ ਅਹਿਸਾਸ ਤੱਕ ਨਾ ਹੋਇਆ; ਕੁੜਤਾ ਪਾ ਕੇ ਉਹਨੇ ਜੇਬ੍ਹਾਂ ਫਰੋਲ਼ੀਆਂ -ਪੂਰੇ ਦੇ ਪੂਰੇ ਨੋਟ ਮੌਜੂਦ ਸਨ।
ਉਹਨੇ ਸੋਢਾ ਖੋਲ੍ਹਿਆ ਤੇ ਇੱਕ ਪੈੱਗ ਬਣਾ ਕੇ ਪੀਤਾ; ਫਿਰ ਉਹਨੇ ਤਾਰਾ ਨੂੰ ਮਲਕੜੇ ਜਿਹੇ ਹਲੂਣਿਆਂ ਤੇ ਕਿਹਾ,”ਉੱਠ…ਉੱਠ ਨਾ…!”
ਤਾਰਾ ਅੱਖਾਂ ਮਲ਼ਦੀ ਹੋਈ ਉੱਠ ਬੈਠੀ।
ਉਹਨੇ ਕਿਹਾ,”ਕੱਪੜੇ ਪਾ ਲੈ!”
ਤਾਰਾ ਨੇ ਕੱਪੜੇ ਪਾ ਲਏ।
ਬਾਹਰ ਡੂੰਘੀ ਸ਼ਾਮ ਰਾਤ ਬਣਨ ਦੀਆਂ ਤਿਆਰੀਆਂ ਕਰ ਰਹੀ ਸੀ।
ਉਹਨੇ ਸੋਚਿਆ,’ਹੁਣ ਕੂਚ ਕਰਨਾ ਚਾਹੀਦੈ…’ ਪਰ ਉਹ ਤਾਰਾ ਕੋਲ਼ੋਂ ਕੁਝ ਪੁੱਛਣਾ ਚਾਹੁੰਦਾ ਸੀ ਕਿ ਬਹੁਤ-ਸਾਰੀਆਂ ਗੱਲਾਂ ਉਹਨੇ ਜ਼ਿਹਨ ਵਿੱਚੋਂ ਨਿਕਲ਼ ਗਈਆਂ ਸਨ; ਉਹਨੇ ਹਿਚਕਿਚਾਉਂਦਿਆਂ ਤਾਰਾ ਕੋਲ਼ੋਂ ਪੁੱਛਿਆ,”ਕਿਉਂ ਤਾਰਾ, ਜਦੋਂ ਅਸੀਂ ਲੇਟੇ ਸਾਂ, ਮੇਰਾ ਮਤਲਬ ਆ, ਜਦੋਂ ਮੈਂ ਤੈਨੂੰ ਕੱਪੜੇ ਲਾਹੁਣ ਲਈ ਆਖਿਆ ਸੀ ਤਾਂ ਉਸ ਤੋਂ ਬਾਅਦ ਕੀ ਹੋਇਆ?”
”ਕੁਝ ਨਹੀਂ… ਤੁਸੀਂ ਕੱਪੜੇ ਲਾਹੇ ਤੇ ਮੇਰੀਆਂ ਬਾਹਾਂ ‘ਤੇ ਹੱਥ ਫੇਰਦੇ-ਫੇਰਦਾ ਸੌਂ ਗਏ…” ਤਾਰਾ ਨੇ ਜਵਾਬ ਦਿੱਤਾ।
”ਬੱਸ?”
”ਹਾਂ… ਪਰ ਸੌਂਦਿਆਂ-ਸੌਂਦਿਆਂ ਤੁਸੀਂ ਦੋ-ਤਿੰਨ ਵਾਰੀ ਬੁੜਬੁੜਾਏ ‘ਮੈਂ ਗੁਨਹਗਾਰ ਹਾਂ, ਮੈਂ ਗੁਨਹਗਾਰ ਹਾਂ…” ਤਾਰਾ ਪਲੰਗ ਤੋਂ ਉੱਠੀ ਤੇ ਆਪਣੇ ਵਾਲ਼ ਸੰਵਾਰਨ ਲੱਗੀ।
Reviews
There are no reviews yet.