Description
Written By Dr. Narinder Singh Kapoor
Pages – 352
ਕਿਤਾਬ ਵਿਚੋਂ—–
–ਹਰ ਕਿਸੇ ਨੂੰ ਆਪਣੀ ਪਿਆਰ-ਕਹਾਣੀ ਜ਼ਬਾਨੀ ਯਾਦ ਹੁੰਦੀ ਹੈ।
–ਸਾਡੇ ਵਿਰੋਧੀ ਆਪਣੀ ਜਿੱਤ ਦਾ ਨਹੀ, ਸਾਡੀ ਹਾਰ ਦਾ ਜਸ਼ਨ ਮਨਾਉਂਦੇ ਹਨ।
–ਜਲਦੀ ਹਾਂ ਅਤੇ ਦੇਰ ਨਾਲ ਨਾਂਹ ਕਹਿਣ ਨਾਲ, ਮੁਸ਼ਕਿਲਾਂ ਉਪਜਦੀਆਂ ਹਨ।
–ਬਹੁਤੇ ਪੰਜਾਬੀ, ਪੁਸਤਕਾਂ ਪੜ੍ਹਨ ਦੇ ਰੋਗ ਤੋਂ ਮੁਕਤ ਹਨ।
–ਜਾਤ-ਪਾਤ ਕਾਰਨ ਹਿੰਦੂ ਧਰਮ ਵਿਚ ਲੰਗਰ ਦੀ ਪ੍ਰਥਾ ਉਪੱਜ ਨਹੀਂ ਸਕੀ।
–ਹਰ ਕਿਸੇ ਦੇ ਤਿੰਨ ਕੰਨ ਹੁੰਦੇ ਹਨ, ਸੱਜਾ, ਖੱਬਾ ਅਤੇ ਦਿਲ ਵਾਲਾ।
–ਕੱਲ ਆਉਂਦਾ ਪ੍ਰਤੀਤ ਹੀ ਹੁੰਦਾ ਹੈ ਪਰ ਪਹੁੰਚਦਾ ਅੱਜ ਬਣ ਕੇ ਹੀ ਹੈ।
–ਸੁੱਖਾਂ-ਦੁੱਖਾਂ ਰਾਹੀਂ ਜਾਣਿਆ ਜਾਂਦਾ ਹੈ ਕਿ ਕੀ ਕਰਨਾ ਹੈ ਅਤੇ ਕੀ ਨਹੀ ਕਰਨਾ।
–ਧਾਰਮਿਕ ਬਿਰਤੀ ਵਾਲੇ ਲੋਕ ਤਕਨਾਲੋਜੀ ਦੇ ਹੜ੍ਹ ਵਿਚ ਰੁੜ੍ਹੇ ਜਾ ਰਹੇ ਹਨ।
–ਬਿਪਤਾ ਵੇਲੇ ਰੱਬ ਨੂੰ ਯਾਦ ਕਰਨ ਨਾਲ, ਬਿਪਤਾ ਸਹਿਣ ਯੋਗ ਹੋ ਜਾਂਦੀ ਹੈ।
–ਜਵਾਨੀ ਵਿਚ ਪੜ੍ਹਿਆ ਜਾਂਦਾ ਹੈ, ਬਾਕੀ ਸਾਰਾ ਜੀਵਨ ਸਮਝਿਆ ਜਾਂਦਾ ਹੈ।
–ਕੁਝ ਪਿਆਰ ਹੁੰਦੇ ਹਨ, ਜਿਨ੍ਹਾਂ ਵਿਚ ਨਾ ਮਿਲਣਾ ਪਹਿਲੀ ਸ਼ਰਤ ਹੁੰਦੀ ਹੈ।
–ਚੰਗਾ ਮਹਿਮਾਨ ਉਹ ਹੁੰਦਾ ਹੈ, ਜਿਸ ਨੂੰ ਰਵਾਨਾ ਹੋਣ ਦਾ ਹੁਨਰ ਆਉਂਦਾ ਹੈ।
–ਚੰਗਿਆ, ਪਿਆਰਿਆਂ, ਸੋਹਣਿਆਂ, ਸਿਆਣਿਆਂ ਦੀ ਕਦੇ ਭੀੜ ਨਹੀਂ ਹੁੰਦੀ।
–ਬਹੁਤ ਸਾਰੇ ਲੋਕ ਘਰ ਦਾ ਕੂੜਾ ਬਾਹਰ ਸੁੱਟਣ ਦੀ ਬਜਾਇ ਫੇਸ-ਬੁੱਕ ਤੇ ਪਾ ਦਿੰਦੇ ਹਨ।
–ਮਨੁੱਖ ਦੀਆਂ ਨਿੱਜੀ ਘਾਟਾਂ, ਉਸ ਨੁੰ ਚਲਾਕ ਬਣਾ ਦਿੰਦੀਆਂ ਹਨ।
–ਕੁਦਰਤ ਨਿਰਾਸ਼ ਨਹੀਂ ਹੁੰਦੀ, ਨਿਰਾਸ਼ ਨਹੀਂ ਕਰਦੀ, ਨਿਰਾਸ਼ ਰਹਿਣ ਨਹੀਂ ਦਿੰਦੀ।
–ਰੁੱਸੀ ਹੋਈ ਪਤਨੀ ਦੀਆਂ ਸ਼ਰਤਾਂ, ਸ਼ਰਤਾਂ ਵਰਗੀਆਂ, ਸ਼ਰਤਾਂ ਨਹੀਂ ਹੁੰਦੀਆਂ।
–ਜਿਹੜੇ ਤੁਹਾਡੀ ਸਫ਼ਲਤਾ ਹੀ ਵੇਖਦੇ ਹਨ, ਉਨ੍ਹਾਂ ਨੇ ਤੁਹਾਡੀ ਜੱਦੋਜਹਿਦ ਨਹੀਂ ਵੇਖੀ ਹੁੰਦੀ।
–ਜਦੋਂ ਦੁਸ਼ਮਣੀ ਲੰਮੀ ਹੋਵੇ ਤਾਂ ਕੋਈ ਵੀ ਸਮਝੌਤਾ ਹੰਢਣਸਾਰ ਨਹੀਂ ਹੋਵੇਗਾ।