Sale!

Ikigai

$20.00

Category:

Description

Punjabi Edition  by Hector Garcia (Author), Fransesc Miralles (Author)

Pages:160

ਇੱਕ ਵਾਰ ਤੁਹਾਨੂੰ ਇਕੀਗਾਈ ਸਪੱਸ਼ਟ ਹੋ ਜਾਵੇ ਤਾਂ ਫਿਰ ਦੁੱਖ ਤੇ ਸੰਤੁਸ਼ਟੀ ਆਪਣੇ ਆਪ ਮਿਲਦੀ ਹੈ, ਜੀਵਨ ਨੂੰ ਅਸਲੀ ਅਰਥ ਮਿਲਦਾ ਹੈ। ਇਸ ਕਿਤਾਬ ਦੇ ਮਾਧਿਅਮ ਨਾਲ ਤੁਹਾਨੂੰ ਤੁਹਾਡਾ ਇਕੀਗਾਈ ਮਿਲੇ ਤੇ ਜਾਪਾਨੀ ਲੋਕਾਂ ਦੇ ਤਨ, ਮਨ ਅਤੇ ਬੁੱਧੀ ਨਾਲ ਹਮੇਸ਼ਾ ਤੰਦਰੁਸਤ ਰਹਿਣ ਦਾ ਭੇਤ ਤੁਸੀਂ ਸਮਝ ਸਕੇ ਇਹੀ ਇਸ ਕਿਤਾਬ ਦੀ ਮੁੱਖ ਵਜ੍ਹਾ ਹੈ।

ਤੁਸੀਂ ਇਹ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਉੱਥੋਂ ਦੇ ਲੋਕ ਰਿਟਾਇਡ ਹੋਣ ਤੋਂ ਬਾਅਦ ਵੀ ਕਾਫ਼ੀ ਸਰਗਰਮ ਤੇ ਰੁੱਝੇ ਰਹਿੰਦੇ ਹਨ। ਸੋਚੀ ਗੱਲ ਤਾਂ ਇਹ ਹੈ ਕਿ ਜਾਪਾਨੀ ਲੋਕ ਰਿਟਾਇਰ ਹੀ ਨਹੀਂ ਹੁੰਦੇ। ਜਦੋਂ ਤੱਕ ਉਨ੍ਹਾਂ ਦਾ ਜਿਸਮ ਸਾਥ ਦਿੰਦਾ ਹੈ ਉਹ ਲੋਕ ਆਪਣਾ ਪਸੰਦੀਦਾ ਕੰਮ ਕਰਦੇ ਰਹਿੰਦੇ ਹਨ।

ਖ਼ਾਸ ਗੱਲ ਇਹ ਕਿ ਜਾਪਾਨੀ ਭਾਸ਼ਾ ਵਿੱਚ ਰਿਟਾਇਰ ਸ਼ਬਦ ਦੇ ਸਮਅਰਥ ਕੋਈ ਸ਼ਬਦ ਹੀ ਨਹੀਂ ਹੈ। ਜਿਵੇਂ ਅੰਗਰੇਜ਼ੀ ਵਿੱਚ ਇੱਕ ਉਮਰ ਤੋਂ ਬਾਅਦ ਨੌਕਰੀ ਜਾਂ ਕੰਮ ਬੰਦ ਕਰਨ ਲਈ ‘ਰਿਟਾਇਰਮੈਂਟ’ ਸ਼ਬਦ ਹੈ, ਵੈਸਾ ਕੋਈ ਸ਼ਬਦ ਜਾਪਾਨੀ ਭਾਸ਼ਾ ਵਿੱਚ ਹੈ ਹੀ ਨਹੀਂ। ਨੈਸ਼ਨਲ ਜਿਓਗ੍ਰਾਫ਼ਿਕ ਦੇ ਰਿਪੋਰਟਰ ਡੈਨ ਬਿਊਟੇਨਰ ਨੇ ਆਪਣਾ ਕਾਫ਼ੀ ਵਕਤ ਜਾਪਾਨ ਵਿੱਚ ਬਿਤਾਇਆ ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਾਪਾਨੀ ਲੋਕਾਂ ਨੂੰ ਆਪਣੇ ਜੀਵਨ ਦਾ ਉਦੇਸ਼ ਏਨਾ ਅਹਿਮ ਲਗਦਾ ਹੈ ਕਿ ਉਨ੍ਹਾਂ ਕੋਲ ਰਿਟਾਇਰਮੈਂਟ ਦੀ ਕੋਈ ਧਾਰਨਾ ਹੀ ਨਹੀਂ ਹੈ।


Similar products