Description
ਮੈਂ ਯੁੱਧ ਦੇ ਸ਼ੁਰੂਆਤੀ ਦਿਨਾਂ ਵਿੱਚ ਬਰੁਕਲਿਨ, ਨਿਯੂਯਾਰਕ ਦੀ ਇੱਕ ਔਰਤ ਦੇ ਬਾਰੇ ਪੜ੍ਹਿਆ ਸੀ, ਜੋ ਇਸ ਸਟੋਰ ਤੋਂ ਉਸ ਸਟੋਰ ਤੱਕ ਜਾ ਕੇ ਸਾਰੀ ਉਪਲਬੱਧ ਕੌਫ਼ੀ ਖਰੀਦਦੀ ਸੀ। ਉਸਨੂੰ ਪਤਾ ਸੀ ਕਿ ਕੌਫ਼ੀ ਦੀ ਕਮੀ ਹੋਣ ਵਾਲੀ ਹੈ। ਉਸਦੇ ਮਨ ਵਿੱਚ ਇਹ ਡਰ ਭਰਿਆ ਹੋਇਆ ਸੀ ਕਿ ਹੋ ਸਕਦਾ ਹੈ ਕਿ ਉਸ ਨੂੰ ਲੋੜੀਂਦੀ ਕੌਫ਼ੀ ਨਾ ਮਿਲੇ। ਇਸ ਲਈ ਉਹ ਜਿੰਨੀ ਕੌਫ਼ੀ ਖਰੀਦ ਸਕਦੀ ਸੀ ਖਰੀਦ ਲਈ ਅਤੇ ਉਸ ਨੂੰ ਆਪਣੀ ਕੋਠਰੀ ਵਿੱਚ ਭਰ ਲਿਆ। ਉਸ ਸ਼ਾਮ ਉਹ ਚਰਚ ਗਈ……………………..!
ਮਰਫ਼ੀ ਦੀ ਇਹ ਪੁਸਤਕ ਧਨ ਨੂੰ ਆਕਰਸ਼ਿਤ ਕਰਨ ਦੇ ਬੜੇ ਹੀ ਰੌਚਕ ਤੱਥ ਪੇਸ਼ ਕਰ ਰਹੀ ਹੈ। ਡਾ. ਜੋਸੇਫ ਮਰਫ਼ੀ ਜੀ ਦਾ ਮੰਨਣਾ ਹੈ ਕਿ ਜੇਕਰ ਤੁਹਾਡੇ ਮਨ ਜਿਆਦਾ ਦੌਲਤ ਪ੍ਰਾਪਤ ਕਰਨ ਦੀ ਇੱਛਾ ਹੈ ਤਾਂ ਪਹਿਲਾਂ ਤੁਹਾਨੂੰ ਇਸ ਗੱਲ ਲਈ ਸਮਰਪਣ ਹੋਣਾ ਚਾਹੀਦਾ ਹੈ ਕਿ ਦੌਲਤ ਬਹੁਤ ਵਧੀਆ ਹੁੰਦੀ ਹੈ। ਮਰਫ਼ੀ ਦੀ ਇਸ ਕਿਤਾਬ ਵਿੱਚ
ਦੱਸੀਆਂ ਤਰਕੀਬਾਂ ਨੂੰ ਪੜ੍ਹ ਕੇ ਤੁਸੀਂ ਦੌਲਤ ਪ੍ਰਾਪਤ ਕਰਨ ਦੀ ਆਪਣੀ ਇੱਛਾ ਨੂੰ ਪੂਰਾ ਕਰ ਸਕਦੇ ਹੋ। ਕਿਉਂਕਿ ਇਸ ਮਹਾਨ ਲੇਖਕ ਦਾ ਮੰਨਣਾ ਹੈ, ਤੁਸੀਂ ਸਫ਼ਲ ਹੋਣ ਜਿੱਤਣ ਅਤੇ ਅੱਗੇ ਵਧਣ ਲਈ ਪੈਦਾ ਹੋਏ ਹੋ। ਇਸ ਲਈ ਤੁਸੀਂ ਹਰ ਅਸੰਭਵ ਵਸਤੂ ਨੂੰ ਪ੍ਰਾਪਤ ਕਰ ਸਕਦੇ ਹੋ ਜੇਕਰ ਤੁਹਾਡੇ ਵਿੱਚ ਇੱਛਾ ਹੈ।