Description
saadat hasan manto
–ਬਾਲੀਵੁੱਲ ਵਿੱਚ ਮੰਟੋ
ਮੈਂ ਸਮਾਜ ਦੇ ਕੱਪੜੇ ਕੀ ਲਾਹਾਗਾ, ਜੋ ਹੈ ਹੀ ਨੰਗਾ। ਮੈਂ ਉਹਨੂੰ ਕੱਪੜੇ ਪੁਆਉਣ ਦੀ ਕੋਸ਼ਿਸ਼ ਵੀ ਨਹੀਂ ਕਰਦਾ, ਇਸ ਲਈ ਕਿ ਇਹ ਮੇਰਾ ਕੰਮ ਨਹੀਂ ਹੈ।
ਸਆਦਤ ਹਸਨ ਮੰਟੋ
ਮੰਟੋ ਤੇ ਆਪਣੀ ਜਿ਼ੰਦਗੀ ਤੇ ਸਾਹਿਤ ਵਿੱਚ ਕਦੇ ਕਿਸੇ ਹੱਦਬੰਦੀ ਨੂੰ ਨਹੀਂ ਕਬੂਲਿਆ। ਉਨ੍ਹਾਂ ਨੇ ਕਿਸੇ ਕਾਨੂੰਨ, ਧਾਰਮਿਕ ਕੱਟੜਪੁਣੇ ਜਾਂ ਸਮਾਜਿਕ ”ਮਰਿਯਾਦ” ਦਾ ਦਬਾਅ ਮਹਿਸੂਸ ਨਾ ਕੀਤਾ। ਉਹ ਇੱਕ ਅਜ਼ਾਦਮਈ ਹਸਤੀ ਦੇ ਮਾਲਕ ਸਨ। ਇਸੇ ਲਈ ਉਹ ਇੱਕ ਬਦਨਾਮ ਸਾਹਿਤਕਾਰ ਹੋਏ ਹਨ। ਉਹ ਬਦਨਾਮ ਹਨ ਕਿਉਂਕਿ ਉਨ੍ਹਾਂ ਨੇ ਸਮਾਜ ਨੂੰ ਸ਼ੀਸ਼ਾ ਵਿਖਾਇਆ। ਲੋਕਾਂ ਦਾ ਕਹਿਣਾ ਹੈ ਕਿ ਮੰਟੋ ਨੇ ਸਿਰਫ਼ ਘਟੀਆਂ ਔਰਤਾਂ ਅਤੇ ਮਰਦਾਂ ਬਾਰੇ ਹੀ ਲਿਖਿਆ ਹੈ। ਪਰ ਮੰਟੋ ਜੋ ਜਿਵੇਂ ਸੀ ਉਹਨੂੰ ਉਵੇਂ ਹੀ ਪੇਸ਼ ਕੀਤਾ। ਕਿਉਕਿ ਉਨ੍ਹਾਂ ਨੇ ਜੋ ਜਿਵੇਂ ਸੀ ਉਹਨੂੰ ਉਵੇਂ ਹੀ ਪੇਸ਼ ਕੀਤਾ ਇਸ ਲਈ ਉਨ੍ਹਾਂ ਦੁਆਰਾ ਰਚੇ ਸਾਹਿਤ ਤੀ ਪ੍ਰਸੰਗਿਕਤਾ ਕਦੇ ਵੀ ਖ਼ਤਮ ਨਹੀਂ ਹੋ ਸਕਦੀ।
Reviews
There are no reviews yet.