Description
Author: Jagdeep Singh
Total Pages : 360
ਇਹ ਰਚਨਾ ਭਾਈ ਰਤਨ ਸਿੰਘ ਭੰਗੂ ਦੇ ‘ਸ੍ਰੀ ਗੁਰ ਪੰਥ ਪ੍ਰਕਾਸ਼’ ਦੇ ਆਧਾਰ ’ਤੇ 18 ਵੀਂ ਸਦੀ ਦੇ ਸਿੱਖ ਇਤਿਹਾਸ ਦੀ ਗਾਲਪਨਿਕ ਪੇਸ਼ਕਾਰੀ ਹੈ । ‘ਨਾਨਕ ਰਾਜ ਚਲਾਇਆ’ ਲੜੀ ਹੇਠ 3 ਭਾਗਾਂ ਵਿਚ ਛਪਣ ਵਾਲੀ ਗਲਪ-ਰਚਨਾ ਦੀ ਇਹ ਦੂਜੀ ਪੁਸਤਕ ਹੈ । ਇਸ ਵਿਚੋਂ ਸਿੱਖੀ ਸਿਦਕ, ਦ੍ਰਿੜ੍ਹਤਾ, ਕੁਰਬਾਨੀ ਤੋਂ ਇਲਾਵਾ ਉੱਚੇ-ਸੁੱਚੇ ਖ਼ਾਲਸਈ ਕਿਰਦਾਰ ਦੇ ਪ੍ਰਤੱਖ ਦਰਸ਼ਨ ਹੁੰਦੇ ਹਨ । ਖ਼ਾਲਸਈ ਜਜ਼ਬੇ ਨਾਲ ਸ਼ਰਸ਼ਾਰ ਇਹ ਰਚਨਾ ਲਹੂ-ਵੀਟਵੇਂ ਸਿੱਖ ਇਤਿਹਾਸ ਦਾ ਪ੍ਰੇਰਨਾ-ਭਰਪੂਰ ਪੁਨਰ-ਕਥਨ ਹੈ ।