Description
Writer – Vladimir Korolenko
Translator – Hirdepal Singh
Pages – 168
ਕਰਾਲੇਨਕੋ ਦੁਆਰਾ ਰਚਿਆ ਅੰਨ੍ਹਾ ਸੰਗੀਤਕਾਰ ਉਸਦੀਆਂ ਪ੍ਰਸਿੱਧ ਰਚਨਾਵਾਂ ਵਿੱਚੋਂ ਇੱਕ ਹੈ। ਇਸ ਨਾਵਲ ਦੀ ਸਿਰਜਣਾ ਉੱਤੇ ਕਰਾਲੇਨਕੇ ਨੇ ਆਪਣੀ ਜਿੰਦਗੀ ਦੇ 13 ਕੀਮਤੀ ਵਰ੍ਹੇ ਲਗਾਏ ਤੇ ਆਪਣੇ ਜੀੳਂਦੇ ਜੀਅ 15 ਵਾਰ ਇਸ ਨਾਵਲ ਨੂੰ ਸੋਧਿਆ ਅਤੇ ਪ੍ਰਕਾਸਿਤ ਕਰਵਾਇਆ।
ਕਰਾਲੇਨਕੋ ਇਸ ਨਾਵਲ ਬਾਰੇ ਦੱਸਦਾ ਹੈ ਕਿ ਇਸ ਨਾਵਲ ਦੇ ਲਿਖਣ ਤੇ ਵਾਰ-ਵਾਰ ਸੋਧ ਕਰਨ ਦਾ ਕਾਰਨ ਇਸ ਦਾ ਮੁੱਖ ਪਾਤਰ ਪਿਓਤਰ ਹੈ, ਜਿਹੜਾ ਜਨਮ ਤੋਂ ਹੀ ਦੇਖਣ ਤੋਂ ਅਸਮਰੱਥ ਹੈ, ਪਰ ਹਰੇਕ ਧੁਨ ਹਰ ਆਵਾਜ਼ ਵਿੱਚੋਂ ਕੁਝ ਵਿਸ਼ੇਸ਼ ਮਹਿਸੂਸ ਕਰਦਾ ਹੈ। ਕਰਾਲੇਨਕੋ ਦੱਸਦਾ ਹੈ ਕਿ ਉਸਨੇ ਇਸ ਨਾਵਲ ਦਾ ਮੁੱਖ ਪਾਤਰ ਉਸਦੀ ਜਿੰਦਗੀ ਵਿੱਚ ਆਏ ਦੋ ਇਨਸਾਨਾਂ ਦੇ ਮਿਸ਼ਰਣ ਤੋਂ ਘੜਿਆ ਹੈ, ਜਿਨ੍ਹਾਂ ਵਿੱਚ ਇੱਕ ਜਨਮ ਤੋਂ ਵੇਖਣ ਤੋਂ ਅਸਮਰੱਥ ਤੇ ਦੂਜਾ ਸੰਗੀਤਕਾਰ ਸੀ।
———ਰਿਸ਼ੀ ਹਿਰਦੇਪਾਲ