Description
Author: Arundhati Roy Pages: 206, A collection of Interviews & Essays
Edit & Translated by Boota Singh
” 2008 ਵਿੱਚ ਪਲਾਨਿੰਗ ਕਮਿਸ਼ਨ ਵਲੋਂ ਤਿਆਰ ਕੀਤੇ ਗਏ ਮਾਹਿਰਾਂ ਦੇ ਇੱਕ ਗਰੁੱਪ ਨੇ ਇੱਕ ਰਿਪੋਰਟ ਪੇਸ਼ ਕੀਤੀ ਜਿਸ ਦਾ ਨਾਂ ”ਅੱਤਵਾਦ ਤੋਂ ਪ੍ਭਾਵਤ ਇਲਾਕਿਆਂ ਵਿੱਚ ਵਿਕਾਸ ਦੀਆਂ ਚੁਣੌਤੀਆਂ।” ਇਸ ਵਿੱਚ ਕਿਹਾ ਗਿਆ “ਨਕਸਲੀ (ਮਾਓਵਾਦੀ) ਲਹਿਰ ਨੂੰ ਇਕ ਸਿਆਸੀ ਲਹਿਰ ਦੇ ਤੌਰ ਤੇ ਤਸਲੀਮ ਕੀਤਾ ਜਾਣਾ ਚਾਹੀਦਾ ਹੈ ਜਿਸ ਦਾ ਬੇਜ਼ਮੀਨਿਆਂ, ਗ਼ਰੀਬ ਕਿਸਾਨਾਂ ਅਤੇ ਆਦਿਵਾਸੀਆਂ ਵਿੱਚ ਮਜ਼ਬੂਤ ਆਧਾਰ ਹੈ। ਇਸ ਦੀ ਉਠਾਣ ਅਤੇ ਵਾਧੇ ਨੂੰ ਉਨ੍ਹਾਂ ਸਮਾਜਿਕ ਹਾਲਾਤ ਅਤੇ ਤਜ਼ਰਬੇ ਦੇ ਪ੍ਰਸੰਗ ਵਿੱਚ ਰੱਖ ਕੇ ਹੀ ਦੇਖਿਆ ਜਾਣਾ ਚਾਹੀਦਾ ਹੈ ਜਿਨ੍ਹਾਂ ਵਿੱਚ ਇਸ ਲਹਿਰ ਵਿੱਚ ਸ਼ਾਮਲ ਲੋਕ ਵਿਚਰੇ ਹਨ। ਇਨ੍ਹਾਂ ਹਾਲਾਤ ਦੀ ਵਿਸ਼ੇਸ਼ਤਾ ਇਹ ਹੈ ਕਿ ਰਾਜ ਦੀਆਂ ਨੀਤੀਆਂ ਅਤੇ ਇਸ ਦੀ ਕਾਰਕਗੁਜ਼ਾਰੀ ਵਿੱਚ ਵੱਡਾ ਪਾੜਾ ਮੌਜੂਦ ਹੈ। ਭਾਵੇ ਕਿ ਮਾਓਵਾਦੀਆਂ ਦੀ ਲੰਬੇ ਸਮੇਂ ਦੀ ਯੁੱਧਨੀਤੀ ਤਾਕਤ ਦੇ ਜ਼ੋਰ ਰਾਜ ਸੱਤਾ ਹਾਸਲ ਕਰਨ ਦੀ ਹੈ ਪਰ ਬੁਨਿਆਦੀ ਤੌਰ ਤੇ ਉਨ੍ਹਾਂ ਦੀ ਰੋਜ਼ਮਰਾ ਦੀ ਲੜਾਈ ਸਮਾਜੀ ਇਨਸਾਫ਼, ਬਰਾਬਰੀ, ਬਚਾਓ, ਸੁਰੱਖਿਆ ਅਤੇ ਸਥਾਨਕ ਵਿਕਾਸ ਦੀ ਲੜਾਈ ਵਜੋਂ ਦੇਖੀ ਜਾਣੀ ਚਾਹੀਦੀ ਹੈ। ਇਹ “ਸਭ ਤੋਂ ਵੱਡੇ ਅੰਦਰੂਨੀ ਖ਼ਤਰੇ” ਤੋਂ ਕਿਤੇ ਅਗਾਂਹ ਦੀ ਗੱਲ ਹੈ।……………….ੌ
“ਮੈਂ ਜੋ ਕਰਦੀ ਹਾਂ ਸੋ ਕਰਦੀ ਹਾਂ। ਮੈਂ ਜੋ ਲਿਖਦੀ ਹਾਂ ਸੋ ਲਿਖਦੀ ਹਾਂ। ਮੈਂ ਗਿਣਤੀਆਂ-ਮਿਣਤੀਆਂ ਵਿੱਚ ਨਹੀਂ ਪੈਂਦੀ। ਮੈਂ ਕੋਈ ਬੈਂਕਰ ਜਾਂ ਅਕਾਊਂਟੈਂਟ ਨਹੀਂ ਹਾਂ। ਮੈਂ ਮਹਿਸੂਸ ਕਰਦੀ ਹਾਂ ਕਿ ਅੱਜ ਹੀ ਉਹ ਸਮਾਂ ਹੈ ਜਦੋਂ ਤੁਹਾਨੂੰ ਸਿਆਸੀ ਪੱਧਰ ਤੇ ਵੱਢ ਮਾਰਨਾ ਚਾਹੀਦਾ ਹੈ ਅਤੇ ਮੈਂ ਅਜਿਹਾ ਹੀ ਕੀਤਾ ਹੈ।”……………………..ਅਰੁੰਧਤੀ ਰਾਏ
Reviews
There are no reviews yet.