Description
A Book written by “Jasveer Mund”
ਆਖ਼ਰੀ ਬਾਬੇ……………………
ਆਖ਼ਰੀ ਬਾਬੇ ਪਰੰਪਰਾਗਤ ਕਿਸਾਨੀ ਵਿੱਚ ਜੰਮੇ ਪਲ਼ੇ ਤੇ ਵੱਡੇ ਹੋਏ ਚੇਹਰਿਆਂ ਦੀ ਆਖ਼ਰੀ ਪੀੜ੍ਹੀ ਹੈ। ਕੁੱਝ ਸਾਲਾਂ ਬਾਅਦ ਇਹ ਚੇਹਰੇ ਮੁੜਕੇ ਕਦੀ ਨਹੀਂ ਦਿਸਣੇ। ਬਾਬੇ ਤਾਂ ਹਰ ਪੀੜ੍ਹੀ ਨੇ ਦਿੰਦੇ ਹੀ ਰਹਿਣਾ ਹੈ ਪਰ ਆਪਣੇ ਬੀਤੇ ਨੂੰ ਇਸ ਤਰ੍ਹਾਂ ਯਾਦ ਕਰਦੇ ਲੋਕ ਸ਼ਾਇਦ ਮੁੜਕੇ ਨਾ ਆਉਣ।ਸਦੀਆਂ ਤੋਂ ਤੁਰੀ ਆਉਂਦੀ ਕਿਸਾਨੀ ਦੀ ਬਜ਼ੁਰਗੀ ਹੁਣ ਪਹਿਲਾਂ ਨਾਲ਼ੋਂ ਬਿਲਕੁਲ ਵੱਖਰੀ ਹੋਵੇਗੀ। ਇਹ ਨਾਵਲ ਉਨ੍ਹਾਂ ਪੁਰਖਿਆਂ ਦਾ ਗੰਭੀਰ ਚਿਤਰਨ ਹੈ, ਜੋ ਹੁਣ ਜਾਣਦੇ ਨੇ ਕਿ ਉਹ ਆਪਣੀ ਵਿਰਾਸਤ ਦੇ ਆਖ਼ਰੀ ਵਾਰਿਸ ਨੇ।
ਇਸ ਚਿਤਰਨ ਵਿੱਚ ਜਿੱਥੇ ਪਿੰਡ ਦੇ ਮੂਲ ਦੀ ਸਮਝ ਆਉਂਦੀ ਹੈ, ਉੱਥੇ ਪਹਿਲੀ ਵਾਰ ਕਿਸਾਨੀ ਆਪਣੇ ਤੋਂ ਕਿਵੇਂ ਦੂਰ ਹੋਣਾ ਸ਼ੁਰੂ ਹੋਈ, ਉਹਦੇ ਗਹਿਰੇ ਸੰਵਾਦ ਨੂੰ ਇਹ ਨਾਵਲ ਵਾਰ-ਵਾਰ ਪੇਸ਼ ਕਰਦਾ ਹੈ। ਇਹ ਨਾਵਲ ਕਿਸਾਨੀ ਦੇ ਅੰਦਰ ਸਹਿਜ ਸੁਭਾਅ ਉਸਰੇ ਪਿੰਡ ਦੇ ਮਾਨਸਿਕ ਜਗਤ ਨੂੰ ਬਹੁਤ ਹੀ ਗਹਿਰੀ ਅੱਖ ਨਾਲ ਵੇਖਦਾ, ਕੁਦਰਤ ਨਾਲ਼ ਕਿਸਾਨੀ ਦੇ ਮੂਲ ਸਰੋਤਾਂ ਤੱਕ ਲੈ ਜਾਂਦਾ ਹੈ। ਕਿਸਾਨ ਦਾ ਕੁਦਰਤ ਨਾਲ਼ ਰਿਸ਼ਤਾ ਕੋਈ ਬਣਿਆ ਬਣਾਇਆ ਵਿਚਾਰ ਨਹੀਂ ਸੀ, ਸਗੋਂ ਇਹ ਕਿਸਾਨੀ ਦੇ ਜੀਵਨ ਦਾ ਉਹ ਜੀਵਤ ਹਿੱਸਾ ਸੀ, ਜਿਸਨੂੰ ਉਹ ਛੱਡ ਹੀ ਨਹੀਂ ਸੀ ਸਕਦੀ। ਪਰ ਦੋਸ਼ ਇਹਨੂੰ ਏਦਾਂ ਦਿੰਦੇ ਹਾਂ ਜਿਵੇਂ ਸਭ ਕੁੱਝ ਇਹਨੇ ਹੀ ਵਿਗਾੜਿਆ ਹੋਵੇ। ਆਖ਼ਰੀ ਬਾਬੇ ਵਿੱਚ ਬਾਬਾ ਬਿਰਸਾ ਇਹ ਸਭ ਕੁੱਝ ਵੇਖਦਾ ਤੇ ਹੰਢਾਉਂਦਾ ਹੈ। ਉਹਨੂੰ ਆਪਣੇ ਆਖ਼ਰੀ ਹੋਣ ਦਾ ਪੂਰਾ ਅਹਿਸਾਸਾ ਹੈ। ਇਸ ਤਰ੍ਹਾਂ ਇਹ ਨਾਵਲ ਲਗਭਗ ਇੱਕ ਸਦੀ ਨੂੰ ਇੱਕੋ ਸਮੇਂ ਬਿਰਸੇ ਰਾਹੀਂ ਜੀਵਤ ਰੱਖਦਾ ਹੈ। ਕਿਉਂਕਿ ਵਿਰਸੇ ਆਪਣੇ ਬਾਪੂ ਤੇ ਬੇਬੇ ਨਾਲ਼ ਲਗਾਤਾਰ ਸੰਵਾਦ ਰਚਾਉਂਦਾ ਰਹਿੰਦਾ ਹੈ।
Reviews
There are no reviews yet.