Description
Translated by: Kamljeet, Pages:310
Description:-Leo’s Life Story.
#ਲਿਓ_ਤਾਲਸਤਾਏ_ਜੀਵਨ_ਤੇ_ਯਾਦਾਂ———–
ਤਾਲਸਤਾਏ ਦੀ ਲੇਖਣੀ ਤੇ ਉਨਾਂ ਦੀ ਸਖਸ਼ੀਅਤ ਦਾ ਪੂਰੀ ਦੁਨੀਆਂ ਤੇ ਬੜਾ ਡੂੰਘਾ ਅਸਰ ਪਿਆ ਹੈ। ਹਰ ਕੋਈ ਵਿਅਕਤੀ ਜੋ ਉਨਾਂ ਨੂੰ ਮਿਲਿਆ ਉਨਾਂ ਦੀ ਸਖਸ਼ੀਅਤ ਤੋਂ ਪ੍ਭਾਵਿਤ ਹੋਏ ਬਿਨਾਂ ਨਾ ਰਹਿ ਸਕਿਆ ਤੇ ਜਿਸ ਕਿਸੇ ਨੇ ਵੀ ਉਹਨਾਂ ਨੂੰ ਪੜਿਆ ਉਹ ਉਨਾਂ ਦੀ ਕਲਮ ਤੋਂ ਪ੍ਭਾਵਿਤ ਹੋਏ ਬਿਨਾ ਨਹੀ ਰਹਿ ਸਕਿਆ। ਲੈਨਿਨ ਸਣੇ ਵਿਸ਼ਵ ਦੇ ਕਈ ਵਿਦਵਾਨਾਂ ਨੇ ਤਾਲਸਤਾਏ ਦੇ ਸਾਹਿਤ ਖ਼ਾਸ ਕਰਕੇ ‘ਯੁੱਧ ਤੇ ਸਾਂਤੀ'(1863-69) ਦੇ ਖੁੱਲੇ ਵਿਚਾਰਾਂ ਨੂੰ ਦਿਲ ਦੀਆਂ ਤਹਿਆਂ ਤੋ ਪ੍ਵਾਨ ਕੀਤਾ। ਪਰ ਅਸਲ ਵਿਚ ਤਾਲਸਤਾਏ ਇਕ ਵਿਚਾਰਕ ਵੀ ਸਨ ਅਤੇ ਉਨਾਂ ਨੇ ਸਾਹਿਤਕ ਰਚਨਾਵਾਂ ਦੇ ਨਾਲ-ਨਾਲ ਲੇਖਾਂ ਤੇ ਹੋਰ ਵਿਧਾਵਾਂ ਵਿਚ ਵੀ ਆਪਣੇ ਵਿਚਾਰ ਪ੍ਗਟ ਕੀਤੇ ਸਨ। ਤਾਲਸਤਾਏ ਦੀ ਲੇਖਣੀ ਦੀ ਪ੍ਸੰਗਿਕਤਾ ਰਹਿੰਦੀ ਦੁਨੀਆਂ ਤੱਕ ਕਾਇਮ ਰਹੇਗੀ।
ਤਾਲਸਤਾਏ ਦੀ ਲੇਖਣੀ ਦਾ ਅਸਰ ਪੂਰੀ ਦੁਨੀਆਂ ਵਿਚ ਦੇਖਿਆ ਗਿਆ ਤੇ ਦੇਖਿਆ ਜਾ ਰਿਹਾ ਹੈ। ਅਸੀ ਸਾਰੇ ਹੀ ਤਾਲਸਤਾਏ ਦੇ ਜੀਵਨ ਜੀਉਣ ਢੰਗ, ਸੋਚਣ ਢੰਗ ਤੇ ਲੇਖਣੀ ਦੇ ਢੰਗ ਬਾਰੇ ਜਾਣਨ ਲਈ ਸਦਾ ਉਤਸੁਕ ਰਹੇ ਹਾਂ। ਉਨਾ ਦਾ ਅੰਦਰਲਾ ਸੰਸਾਰ ਕਿਹੋ ਜਿਹਾ ਸੀ ਦੇ ਬਾਰੇ ਜਾਣਨ ਲਈ ਇਹ ਕਿਤਾਬ ਪਾਠਕਾਂ ਲਈ ਕਾਫੀ ਮਦਦਗਾਰ ਰਹੇਗੀ।
ਇਸ ਕਿਤਾਬ ਨੂੰ ਅੰਦਰੂਨੀ ਤਿੰਨ ਭਾਗਾਂ ਵਿਚ ਵੰਡਿਆਂ ਗਿਆ ਹੈ।
Reviews
There are no reviews yet.