Description
Author: Gurbakhsh Singh Pages:320
Description:- “Rukhan di Jiraand” novel is written by Gurbakhsh Singh.
‘ ਫ਼ਰੀਦਾ,
ਸਾਹਿਬ ਦੀ ਕਰ ਚਾਕਰੀ,
ਦਿਲ ਦੀ ਲਾਹਿ ਭਰਾਂਦਿ।
ਦਰਵੇਸਾ ਨੋ ਲੋੜੀਐ,
ਰੁੱਖਾਂ ਦੀ ਜੀਰਾਂਦ। ‘
ਅਸੀਂ ਪਿਆਰ ਕਰਨ ਵਾਲੇ ਵੀ ਇਕ ਤਰਾਂ ਦੇ ਦਰਵੇਸ਼ ਹੀ ਹੁੰਦੇ ਹਾਂ। ਸਾਨੂੰ ਵੀ ਤਾਂ ਰੁੱਖਾਂ ਦੀ ਜੀਰਾਂਦ ਲੋੜ ਏ।”
ਮਿਰਜ਼ੇ ਕੋਲੋਂ ਉਸਦੇ ਅੱਬਾ ਨੇ ਪੜਾਈ ਵਿਚ ਉਹਦੀ ਤਰੱਕੀ ਬਾਰੇ ਪੁਛਿਆ,ਤਾਂ ਮਿਰਜ਼ੇ ਨੇ ਕਾਇਦੇ ਦੇ ਤਿੰਨ ਅਖਰਾਂ: ਐਨ,ਸ਼ੀਨ, ਕਾਫ਼ ਉਤੇ ਉਂਗਲ ਰਖ ਕੇ ਆਖਿਆ, “ਅਜੇ ਮੈਂ ਇਹੀ ਤਿੰਨ ਸਿਖ ਸਕਿਆਂ। ” ਮੈ ਜਿੰਦਗੀ ਦਾ ਆਜਿਜ਼ ਜਿਹਾ ਆਸ਼ਕ ਹਾਂ। ਮੈ ਵੀ ਆਪਣੀ ਲੇਖਣੀ ਦੇ ਚਾਲੀ ਵਰਿਆਂ ਵਿਚ ਜੋ ਕੁਝ ਵੀ ਲਿਖਿਆ, ਉਹਦੀ ਮੂਲ ਮੂਰਤ ਐਨ,ਸ਼ੀਨ,ਕਾਫ਼ = ਇਸ਼ਕ ਹੀ ਸੀ।
ਜਦੋਂ ਮੈਂ ਪ੍ਾਇਮਰੀ ਸਕੂਲ ਵਿਚ ਪੜਦਾ ਸਾਂ, ਕਿਸੇ ਸੋਹਣੇ ਜਮਾਤੀ ਦਾ ਬਸਤਾ ਫੜ ਕੇ ਉਹਦੇ ਘਰ ਤੱਕ ਪੁਚਾਣਾ ਮੇਰਾ ਸ਼ੌਕ ਹੁੰਦਾ ਸੀ। ਉਚੀਆਂ ਜਮਾਤਾ ਵਿਚ ਵੀ ਕੋਈ ਪਿਆਰਾ ਹਾਣੀ ਮੇਰੀਆਂ ਰਾਤਾਂ ਦਾ ਸੁਪਨਾ ਹੁੰਦਾ ਸੀ। ਹੋਰ ਵੱਡਾ ਹੋਇਆ ਤਾਂ ਗਲੀ ਦੀਆਂ ਕੁੜੀਆਂ ਜਾਂ ਵੱਡੀ ਭੈਣ ਦੀਆ ਸਹੇਲੀਆਂ ਮੇਰਾ ਇਸ਼ਕ ਹੁੰਦੀਆਂ ਸਨ। ਜਦੋਂ ਮੌਕਾ ਮਿਲਦਾ, ਉਹਨਾ ਦੀਆਂ ਚੁੰਨੀਆਂ ਦੀਆਂ ਕੰਨੀਆਂ ਨੂੰ ਬੁਲ੍ਹ ਸਮਝ ਕੇ ਚੁੰਮ ਲੈਂਦਾ ਸਾਂ।
ਸੋਲਾਂ ਵਰਿਆ ਦੀ ਉਮਰ ਵਿਚ ਮਖਣੀ ਮੇਰੇ ਜੀਵਨ-ਪੰਧ ਵਿਚ ਆਈ, ਇਉਂ ਜਿਉਂ ਕੋਈ ਨਵਾਂ ਤਾਰਾ ਸਾਡੇ ਅਕਾਸ਼ ਵਿਚ ਆ ਚਮਕਦਾ ਹੈ। ਮਿਲਣ ਵਾਲਾ ਹਰ ਕੋਈ ਸਾਡੇ ਨਾਲ ਨਹੀ ਰਹਿ ਸਕਦਾ। ਮੱਖਣੀ ਵੀ ਮੈਨੂੰ ਮਿਲ ਕੇ ਆਪਣੇ ਰਾਹ ਚਲੀ ਗਈ ਕਿ ਉਸ ਲਕੀਰ ਦੇ ਅੰਤ ਤੱਕ ਮੈਂ ਅੱਜ ਵੀ ਉਹਨੂੰ ਦੇਖਦਾ ਰਹਿੰਦਾ ਹਾਂ।
ਸਤਾਰਾਂ ਵਰਿਆਂ ਦੀ ਉਮਰ ਵਿਚ ਮੇਰਾ ਵਿਆਹ ਹੋ ਗਿਆ। ਅਨੋਖਾ ਜਿਹਾ ਹੁਲਾਰਾ ਆਇਆ ਕਿ ਇਕ ਹਮ-ਉਮਰ ਕੁੜੀ ਮੇਰੀ ਸਾਥਣ ਬਣ ਗਈ। ਉਹਨੂੰ ਮੈਂ ਆਪਣੇ ਤਨ,ਮਨ ਤੇ ਦਿੱਤੇ, ਪਰ ਪੂਰੇ ਬਾਰਾਂ ਵਰੇ ਮੈ ਉਹਦੇ ਕੋਲੋਂ ਅਡਰਾ ਦੁਨੀਆਂ ਵਿਚ ਭਟਕਦਾ ਰਿਹਾ। ਬਿਨਾਂ ਅਤਿਕਥਨੀ, ਮਹੀਨੇ ਵਿਚ ਦੋ ਵਾਰੀ ਪੰਜਾਹ-ਪੰਜਾਹ ਸਫਿਆਂ ਦੇ ਖ਼ਤ ਮੈ ਉਹਨੂੰ ਲਿਖਦਾ ਰਿਹਾ।
ਆਪਣੇ ਪਿਆਰ-ਵਿਚਾਰਾਂ ਦੀ ਚਰਿਤ੍ਕ ਤਸਵੀਰ ਖਿੱਚਣ ਲਈ ਮੈਂ ਆਪਣੀ ਜਿੰਦਗੀ ਵਿਚ ਆਏ ਅਸਲੀ ਪਾਤਰਾਂ ਦੇ ਪਿਆਰ-ਵਲਵਲਿਆਂ ਨੂੰ ਇਸ ਨਾਵਲ ਦਾ ਰੂਪ ਦਿੱਤਾ ਹੈ। ਜੇ ਮੇਰੀ ਇਹ ਕਿਰਤ ਮੇਰੇ ਅਕੀਦੇ : ਪਿਆਰ ਕਬਜ਼ਾ ਨਹੀਂ ਪਹਿਚਾਨ ਹੈ ਨੂੰ ਥੋੜਾ ਬਹੁਤ ਵੀ ਸਪਸ਼ਟ ਕਰ ਸਕੇ, ਆਸ਼ਕਾਂ ਦੀ ਜੀਰਾਂਦ ਦੀ ਟੋਕ ਦੇ ਸਕੇ,ਤਾਂ ਮੈਨੂੰ ਬੜੀ ਤਸੱਲੀ ਹੋਵੇਗੀ।————ਗੁਰਬਖ਼ਸ ਸਿੰਘ
Reviews
There are no reviews yet.