Description
Author : Narinder Singh Kapoor, Pages : 352 Windows on Life.
ਖਿੜਕੀਆਂ…………………
ਮਹਾਰਾਜਾ ਰਣਜੀਤ ਸਿੰਘ ਮੁਨਸ਼ਾ ਸਿੰਘ ਰਾਗੀ ਦਾ ਕੀਰਤਨ ਸੁਣਿਆ ਕਰਦੇ ਸਨ ਪਰ ਮੁਨਸ਼ਾ ਸਿੰਘ ਕੋਈ ਭੇਟਾ ਸਵੀਕਾਰ ਨਹੀਂ ਸਨ ਕਰਦੇ। ਮਹਾਰਾਜੇ ਨੂੰ ਪਤਾ ਲੱਗਾ ਕਿ ਮੁਨਸ਼ਾ ਸਿੰਘ ਦੇ ਘਰ ਰੋਟੀ ਪਕਾਉਣ ਲਈ ਤਵਾ ਤੱਕ ਨਹੀਂ ਸੀ। ਮਹਾਰਾਜਾ ਮੋਹਰਾਂ ਦੀਆਂ ਥੈਲੀਆਂ ਲੈ ਕੇ, ਉਨਾਂ ਦੇ ਘਰ ਗਏ। ਮਹਾਰਾਜਾ ਆਪ ਆਵਾਜ਼ਾਂ ਮਾਰਦੇ ਰਹੇ ਪਰ ਅਸੂਲਾਂ ਦੇ ਪੱਕੇ ਮੁਨਸ਼ਾ ਸਿੰਘ ਨੇ ਬੂਹਾ ਹੀ ਨਾ ਖੋਲਿਆ।
…………………
ਜਦੋਂ ਜਰਮਨੀ ਵਿਚ ਮਨੋਵਿਗਿਆਨ ਸਬੰਧੀ ਫਰਾਇਡ ਦੀਆਂ ਪੁਸਤਕਾਂ ਸਾੜੀਆਂ ਗਈਆ ਤਾ ਇਕ ਸਭਾ ਨੂੰ ਸੰਬੋਧਨ ਕਰਦਿਆਂ ਫਰਾਇਡ ਨੇ ਕਿਹਾ ਸੀ, ਅਸੀ ਬੜੀ ਤਰੱਕੀ ਕਰ ਲਈ ਹੈ, ਜੇ ਮੈਂ ਮੱਧਕਾਲ ਵਿਚ ਹੁੰਦਾ ਤਾਂ ਉਨਾ ਨੇ ਮੇਰੀਆਂ ਪੁਸਤਕਾ ਦੇ ਨਾਲ ਮੈਨੂੰ ਵੀ ਸਾੜ ਦੇਣਾ ਸੀ, ਹੁਣ ਉਹ ਕੇਵਲ ਮੇਰੀਆ ਪੁਸਤਕਾਂ ਹੀ ਸਾੜ ਰਹੇ ਹਨ।
ਇਸ ਪੁਸਤਕ ਵਿਚ ਹਰ ਗੱਲ ਦੇ ਦੋ ਪਹਿਲੂ ਦਿਖਾਏ ਗਏ ਹਨ, ਜੋ ਕਿ ਹਰ ਪੱਖੋ ਸਹੀ ਵੀ ਹਨ। ਕਿਉਕਿ ਦੋ ਇਨਸਾਨਾਂ ਦੀ ਸੋਚ ਵਿਚ ਬਹੁਤ ਫਰਕ ਹੁੰਦਾ ਹੈ,ਜਰੂਰੀ ਨਹੀ ਕਿ ਉਹਨਾਂ ਵਿਚੋ ਇਕ ਗਲਤ ਹੋਵੇਗਾ, ਪਰ ਸੋਚਣ ਦਾ ਤਰੀਕਾ ਅਲੱਗ ਬਿਲਕੁਲ ਹੋ ਸਕਦਾ ਹੈ।
Reviews
There are no reviews yet.