Description
Author: Guriqbal Singh
Pages: 215
ਇਹ ਕਿਤਾਬ ਆਮ ਕਿਤਾਬਾਂ ਨਾਲੋਂ ਵੱਖਰੀ ਹੈ ਤੇ ਇਸ ਨੂੰ ਲਗਾਤਾਰ ਬੈਠ ਕੇ ਪੂਰਾ ਪੜ੍ਹਨ ਜਾਂ ਮੁਕਾਉਣ ਦੀ ਲੋੜ ਨਹੀਂ। ਇਸ ਕਿਤਾਬ ਲਈ ਤੁਹਾਡੀ ਰੋਜਾਨਾ ਜ਼ਿੰਦਗੀ ਦੇ ਸਿਰਫ 10 ਤੋਂ 15 ਮਿੰਟਾਂ ਦੀ ਲੋੜ ਹੈ। 10 ਤੋਂ 15 ਮਿੰਟ ਹਰ ਰੋਜ਼ ਇਸ ਕਿਤਾਬ ਨੂੰ ਬਿਨ੍ਹਾਂ ਨਾਗਾ ਦਿਓ ਤੇ ਤੁਹਾਡੀ ਜ਼ਿੰਦਗੀ ਨੂੰ ਪਹਿਲਾਂ ਨਾਲੋਂ ਕਿਤੇ ਬਿਹਤਰ ਦੀ ਜ਼ਿੰਮੇਵਾਰੀ ਇਹ ਕਿਤਾਬ ਨਿਭਾਵੇਗੀ।
ਇਸ ਕਿਤਾਬ ਵਿੱਚ ਅਸੀਂ 12 ਕਹਾਣੀਆਂ ਦਰਜ ਕੀਤੀਆਂ ਹਨ ਜਿਹੜੀਆਂ ਅਸਲ ਵਿੱਚ ਕਾਲਪਨਿਕ ਕਹਾਣੀਆਂ ਨਹੀਂ ਬਲਕਿ ਨਿਰੋਲ ਹੱਡ-ਬੀਤੀਆਂ ਹਨ। ਇਹ 12 ਹੱਡ-ਬੀਤੀਆਂ ਤੁਹਾਡੇ ਰੋਜ਼ਾਨਾ ਜੀਵਨ ਨੂੰ ਜ਼ਿੰਦਗੀ ਦੇ ਅਸਲ ਤੱਤਾਂ ਨਾਲ਼ ਭਰਪੂਰ ਕਰਨਗੀਆਂ ਅਤੇ ਤੁਹਾਡੇ ਸਾਹਮਣੇ ਤੁਹਾਡੀ ਹੀ ਸ਼ਖ਼ਸੀਅਤ ਦਾ, ਇੱਕ ਨਵਾਂ ਤੇ ਮਜ਼ਬੂਤ ਰੂਪ ਰੱਖਣਗੀਆਂ।
ਹਰ ਕਹਾਣੀ ਨਾਲ਼ ਇੱਕ ਰੰਗਦਾਰ ਤਸਵੀਰ ਹੈ। ਕਹਾਣੀਆਂ ਨਾਲ਼ ਲੱਗੀਆਂ ਇਹ ਤਸਵੀਰਾਂ ਸ਼ਿਖਾ ਗੁਪਤਾ ਦੁਆਰਾ ਤਿਆਰ ਕੀਤੀਆਂ ਗਈਆਂ ਹਨ।
ਹਰ ਤਸਵੀਰ ਤੁਹਾਡੀ ਮਦਦ ਕਰੇਗੀ ਕਿ ਤੁਸੀਂ ਇਹਨਾਂ ਹੱਡ-ਬੀਤੀਆਂ ਘਟਨਾਵਾਂ ਅਤੇ ਉਹਨਾਂ ਦੇ ਅਰਥਾਂ ਨੂੰ ਆਪਣੇ ਜੀਵਨ ਨਾਲ਼ ਜੁੜਿਆ ਮਹਿਸੂਸ ਕਰ ਸਕੋਂ।