Description
Writer-Gurnaam Singh Aqida
Pages-144
ਉਹਨਾਂ ਹਜ਼ਾਰਾਂ ਲੱਖਾਂ ਮੁੰਡੇ ਤੇ ਕੁੜੀਆਂ ਨੂੰ ਜਿਹਨਾਂਂ ਦੀ
ਵਿਆਹੁਤਾ ਜ਼ਿੰਦਗੀ ਭਾਰਤੀ ਕਾਨੂੰਨ ਦੀ ਧਾਰਾ 498-ਏ
ਦੀ ਕਰੂਰਤਾ ਨਾਲ ਤਬਾਹੀ ਦੇ ਕੰਡੇ ‘ਤੇ ਪੁੱਜੀ ।
…………………………………….
ਸਮਾਜ ਵਿੱਚ ਵਿਆਹ ਇੱਕ ਬਹੁਤ ਹੀ ਖ਼ੂਬਸੂਰਤ ਬੰਧਨ ਹੁੰਦਾ ਹੈ। ਇਹ ਮਹਿਜ਼ ਦੋ ਸਰੀਰਾਂ ਦਾ ਨਹੀਂ ਸਗੋਂ ਦੋ ਰੂਹਾਂ ਦਾ , ਦੋ ਪਰਿਵਾਰਾਂ ਦਾ ਸੁਮੇਲ ਹੁੰਦਾ ਹੈ । ਜਿਸ ਨਾਲ ਵਿਆਹੇ ਗਏ ਮੁੰਡਾ ਕੁੜੀ ਵਲੋਂ ਜ਼ਿੰਦਗੀ ਦੇ ਨਵੇਂ ਰਾਹ ਤਲਾਸ਼ਣੇ ਸ਼ੁਰੂ ਹੁੰਦੇ ਹਨ। ਕਦੇ ਅਜਿਹਾ ਸਮਾਂ ਵੀ ਸੀ ਕਿ ਮੁੰਡਾ ਤੇ ਕੁੜੀ ਇੱਕ ਦੂਜੇ ਨੂੰ ਵਿਆਹ ਤੋਂ ਬਾਅਦ ਉਹਨਾਂ ਦੀ ਆਉਦੀ ਸ਼ਗਨਾਂ ਦੀ ਪਹਿਲੀ ਰਾਤ ਨੂੰ ਹੀ ਦੇਖਦੇ ਸਨ ਪਰ ਫਿਰ ਵੀ ਉਹ ਵਿਆਹ ਸਫ਼ਲ ਹੁੰਦੇ ਸਨ, ਪਰ ਅੱਜ ਵਿਆਹ ਤੋਂ ਪਹਿਲਾਂ ਹੀ ਮੁੰਡਾ ਕੁੜੀ ਇੱਕ ਦੂਜੇ ਨੂੰ ਪਹਿਚਾਣ ਲੈਂਦੇ ਹਨ ਤੇ ਕਈ ਤਰਾ੍ਂ ਦੀਆਂ ਨਵੀਆਂ ਬਣੀਆਂ ਰਸਮਾਂ ਅਨੁਸਾਰ ਦੋਵੇਂ ਜਣੇ ਇੱਕ ਦੂਜੇ ਨੂੰ ਗਹਿਰਾਈ ਤੱਕ ਜਾਣਨ ਦੀ ਕੋਸ਼ਿਸ਼ ਵੀ ਕਰਦੇ ਹਨ ਫੇਰ ਵੀ ਅੱਜ ਦੇ ਸਮਾਜ ਵਿੱਚ ਵਿਆਹ ਦੇ ਬੰਧਨ ਬਹੁਤ ਜਲਦੀ ਟੁੱਟ ਰਹੇ ਹਨ । ਅੱਜ ਵੁਮੈਨ ਸੈੱਲਾਂ ਵਿੱਚ , ਪੁਲੀਸ ਅਧਿਕਾਰੀਆਂ ਕੋਲ , ਮਹਿਲਾਂ ਕਮਿਸ਼ਨਾਂ ਵਿੱਚ ਵਿਆਹੁਤਾ ਮੁੰਡੇ ਕੁੜੀਆਂ ਅਤੇ ਸੱਸ ਸਹੁਰਿਆਂ ‘ਤੇ ਦਰਜ ਹੋਏ ਵਾਧੂ ਕੇਸਾਂ ਦੀਆਂ ਪੜਤਾਲਾਂ ਦੇਖਣ ਨੂੰ ਮਿਲ ਰਹੀਆਂ ਹਨ , ਕਈ ਮੁੰਡੇ , ਉਹਨਾਂਂ ਦੇ ਮਾਪੇ , ਉਹਨਾਂ ਦੀਆਂ ਭੈਣਾਂ ਜੇਲ੍ਹ੍ਾਂ ਵਿੱਚ ਬੰਦ ਹਨ । ਅਜੋਕੇ ਯੁੱਗ ਵਿੱਚ ਇਹ ਵਿਸ਼ਾ ਬੜਾ ਗੰਭੀਰ ਬਣ ਗਿਆ ਹੈ । ਪੁਲੀਸ ਦਾ ਰੋਲ ਅਸਲੀਅਤ ਜਾਨਣ ਤੋਂ ਬਿਨਾਂ ਹੀ ਜ਼ਿਆਦਾਤਰ ਕੁੜੀ ਵਾਲਿਆਂ ਦੇ ਪੱਖ ਵਿੱਚ ਹੀ ਭੁਗਤਦਾ ਹੈ। ਇਸ ਗੰਭੀਰ ਵਿਸ਼ੇ ਦੇ ਵੱਖ ਵੱਖ ਪਹਿਲੂਆਂ ਨੂੰ ਪਾਠਕਾਂ ਦੇ ਨਜ਼ਰ ਕਰ ਰਿਹਾ ਹਾਂ, ਜ਼ਰੂਰੀ ਨਹੀਂ ਇਹ ਕਿਤਾਬ ਸਹਿਤਕ ਪੱਖੋਂ ਵੀ ਪੂਰੀ ਉਤਰੇ ਪਰ ਸਮਾਜ ਦੇ ਇੱਕ ਗੰਭੀਰ ਵਿਸ਼ੇ ਨੂੰ ਲੈ ਕੇ ਇਸ ਕਿਤਾਬ ਦਾ ਨਿਰਮਾਣ ਹੋਇਆ ਹੈ। ਆਸ ਕਰਦੇ ਹਾਂ ਕਿ ਪਾਠਕ ਇਸ ਪੁਸਤਕ ਨੂੰ ਜਰੂਰ ਪਸੰਦ ਕਰਨਗੇ ।
Reviews
There are no reviews yet.