Sale!

Sullan

$17.99

Description

Author: Mintu Gurusariya, Pages: 308
Description:-Autobiography
“Sullan” is a book written by Mintu Gurusariya.

ਡਾਕੂਆਂ ਦਾ ਮੁੰਡਾ ਕਿਤਾਬ ਦਾ ਅਗਲਾ ਭਾਗ #ਸੂਲ਼ਾਂ
——————-ਮਿੰਟੂ ਗੁਰੂਸਰੀਆ
ਕਦੇ ਚਾਹ ਦਾ ਕੱਪ ਲੋਕਾਂ ਕੋਲੋ ਪੀਂਦਾ ਸਾਂ ਮੰਗ ਕੇ
ਅੱਜ ਮੈ ਗਿਰੀਆਂ-ਬਦਾਮਾਂ ਜੋਗਾ ਹੋ ਗਿਆ,
ਗਰੀਬੀਆਂ ਦੇ ਸੂਰਜਾਂ ਨੇ ਰਿਸ਼ਤੇ ਸੀ ਕਾਲੇ ਕਰ’ਤੇ
ਸੁੱਖਾਂ ਦੇ ਸਵੇਰੇ ਤੇ ਮੋਹ ਦੀਆਂ ਸ਼ਾਮਾਂ ਜੋਗਾ ਹੋ ਗਿਆ
ਕਦੇ ਕੱਢ ਦਿੰਦੇ ਸੀ ਘਰਾਂ ਚੋ ਕੁਝ ਲੋਕ ਦੁਰਕਾਰ ਕੇ
ਅੱਜ ਏਸੀ ਦੀਆਂ ਠੰਢੀਆਂ ਹਵਾਵਾਂ ਜੋਗਾ ਹੋ ਗਿਆ,
‘ਮਿੰਟੂ’ ਮੱਤ ਵਿਚ ਸਾਡੇ ਪਰ ਬਹੁਤਾ ਚੇਂਜ ਆਇਆ ਨੀਂ
ਐਂਵੇ ਲੋਕੀ ਕਹਿੰਦੇ ਮੈਂ ਮਿਸਾਲੀ ਮੁਕਾਮਾਂ ਜੋਗਾ ਹੋ ਗਿਆ।
ਮੈ ਸੋਚ ਕੇ ਚੱਲ ਰਿਹਾ ਸੀ ਕਿ ਮੇਰੇ ਅਤੀਤ ਦਾ ਬਿਰਤਾਂਤ ਸ਼ਾਇਦ ਇੱਕੋ ਕਿਤਾਬ ਵਿਚ ਆ ਜਾਵੇਗਾ ਪਰ ਪਹਿਲੀ ਕਿਤਾਬ ਛੋਟੀ ਰੱਖਣ ਦੀ ਚਣੌਤੀ ਨੇ ਇਹ ਕਾਰਜ ਦੂਜੀ ਵਾਰ ਕਰਵਾਇਆ। ਬਾਕੀ ਦੁਨੀਆਂ ਵਿਚ ਹਰ ਕੋਈ ਆਪਣਾ ਹੁਨਰ ਜਾਂ ਤਜ਼ਰਬਾ ਵੇਚਦਾ ਹੈ। ਇਸੇ ਨੂੰ ਆਪਾਂ ਸਰਵਾਇਵਲ ਵੀ ਕਹਿੰਦੇ ਹਾਂ। ਮੇਰਾ ਅਤੀਤ ਹੀ ਸਾਇਦ ਮੇਰੀ ਪਛਾਣ ਤੇ ਰੋਟੀ ਬਣਨਾ ਸੀ। ਮਰ ਚੁੱਕੇ ਖਾਬਾਂ ਨੂੰ ਮਿਹਨਤ ਦੀ ਸੰਜੀਵਨੀ ਨਾਲ਼ ਪੁਨਰ-ਜੀਵਤ ਹੁੰਦਿਆਂ ਵੇਖ ਕੇ ਮਨ ਖੁਸ਼ ਹੈ, ਪਰ ਹੰਕਾਰੀ ਨਹੀਂ। ਇਸ ਤੋ ਵੱਡੀ ਖੁਸੀ ਇਹ ਕਿ ਜੋ ਮੈਂ ਰੋਟੀ ਖਾ ਰਿਹਾ ਹਾਂ, ਇਹ ਨਾ ਕਿਸੇ ਦੇ ਲਹੂ ਚ ਲਿੱਬੜੀ ਹੈ ਤੇ ਨਾ ਕਿਸੇ ਤੋਂ ਖੋਹੀ ਗਈ ਹੈ।
ਕਹਾਣੀ ਸਿਰਫ ਮਨੋਰੰਜਨ ਜਾਂ ਕਮਾਈ ਲਈ ਨਹੀਂ ਹੁੰਦੀ, ਕਈ ਵਾਰ ਤੁਹਾਨੂੰ ਸਕੂਨ ਵੀ ਦਿੰਦੀ ਹੈ।
——————-ਮਿੰਟੂ ਗੁਰੂਸਰੀਆ

Reviews

There are no reviews yet.

Be the first to review “Sullan”

Your email will not be published. Name and Email fields are required