Sale!

Mera Dagistan both Part [Full Book]

$17.99

Description

By Rasul Hamzatov

ਰਸੂਲ ਹਮਜ਼ਾਤੋਵ ਆਪਣੇ ਸਮੇਂ ਦੇ ਹੀ ਨਹੀ ਸਗੋਂ ਇਸ 20ਵੀਂ ਸਦੀ ਦੇ ਮਕਬੂਲ ਲੋਕ-ਕਵੀਆਂ ਵਿਚੋਂ ਸਿਰਮੌਰ ਕਵੀ ਸਨ। ਇੱਕ ਛੋਟੇ ਜਿਹੇ ਦੇਸ਼ ਦਾਗ਼ਿਸਤਾਨ ਵਿੱਚ ਜੰਮੇ-ਪਲ਼ੇ। ਰਸੂਲ ਹਮਜ਼ਾਤੋਵ ਕਵੀ ਬਣਨ ਦੀ ਪ੍ਰੇਰਣਾ ਵਿਰਸੇ ਵਿੱਚ ਮਿਲ਼ੀ। ਇਨ੍ਹਾਂ ਦੇ ਪਿਤਾ ਹਮਜਾਤ ਤਸਾਦਾਸਾ ਨੂੰ ਲੋਕ ਕਵੀ ਹੋਣ ਦੀ ਉਪਾਧੀ ਮਿਲ਼ੀ ਹੋਈ ਸੀ। ਇਹ ਗੱਲ ਸੱਚ ਹੈ ਕਿ ਬਚਪਨ ਤੋਂ ਹੀ ਉਹ ਆਪਣੇ ਪਿਤਾ ਦੀ ਕਲਾਕਾਰੀ ਤੋਂ ਪ੍ਰਭਾਵਿਤ ਸਨ। ਦਾਗ਼ਿਸਤਾਨ ਵਿੱਚ ਜੰਮਦੇ ਬੱਚੇ ਨੂੰ ਪੰਘੂੜੇ ਵਿੱਚ ਹੁੰਦਿਆਂ ਹੀ ਮਾਵਾਂ ਵੱਲੋਂ ਲੋਰੀਆਂ ਗਾ-ਗਾ ਆਪਣੀ ਜਨਮ-ਭੂਮੀ, ਮਾਂ-ਬੋਲੀ, ਦੇਸ਼ ਦੇ ਪਹਾੜਾਂ, ਕੈਸਪੀਅਨ ਸਾਗਰ, ਝੀਲਾਂ, ਨਦੀਆਂ ਤੇ ਉੱਥੋਂ ਦੀਆ ਸਾਰੀਆਂ ਜਾਤੀਆਂ-ਕੌਮਾਂ ਤੇ ਖ਼ਾਸ ਕਰਕੇ ਇਨਸਾਨਾਂ ਨਾਲ਼ ਪਿਆਰ ਕਰਨਾ ਸਿਖਾਇਆਂ ਜਾਂਦਾ ਹੈ। ਥੋੜੇ ਵੱਡੇ ਹੋਣ ਤੇ ਬੱਚਿਆਂ ਨੂੰ ਉੱਥੇ ਪ੍ਰਚੱਲਿਤ ਕਿੱਸਿਆਂ ਰਾਂਹੀ ਆਪਣੀ ਮਹਾਨ ਵਿਰਾਸਤ ਨਾਲ਼ ਜੋੜੀ ਰੱਖਿਆਂ ਜਾਂਦਾ ਹੈ। ਅਸਲ ਵਿੱਚ ਇਹ ਇਹਨਾਂ ਦਾ ਆਪਣੇ ਦੇਸ਼ ਪ੍ਰਤੀ ਅਥਾਹ ਪਿਆਰ ਦਾ ਇੱਕ ਛੋਟਾ ਜਿਹਾ ਨਮੂਨਾ ਮਾਤਰ ਹੀ ਹੈ ‘ਮੇਰਾ ਦਾਗ਼ਿਸਤਾਨ’।

Reviews

There are no reviews yet.

Be the first to review “Mera Dagistan both Part [Full Book]”

Your email will not be published. Name and Email fields are required