Sale!

Lal Batti

$12.99

Description

Author: Baldev Singh Pages:144
Description:- The book “Lal Batti” is written by Baldev Singh, in which he has been presented with a painful punishment of innocent life in the infamous streets.

ਬਲਦੇਵ ਸਿੰਘ ਦਾ ਜਨਮ ਮੋਗਾ ਦੇ ਪਿੰਡ ਚੰਦ ਨਵਾਂ ਵਿੱਚ ਹੋਇਆ। ਸ਼ੁਰੂਆਤੀ ਜੀਵਨ ਓਹਨਾਂ ਨੇ ਅਧਿਆਪਕ ਵਜ਼ੋ ਮੁਕਤਸਰ ਦੇ ਇਲਾਕੇ ਵਿੱਚ ਸ਼ੁਰੂ ਕੀਤਾ ਅਤੇ ਉਸ ਤੋਂ ਕੁੱਝ ਸਮਾਂ ਹਿਮਾਚਲ ਪਰਦੇਸ਼ ਵਿੱਚ ਵੀ ਬਿਤਾਇਆ ਉੱਥੇ ਵੀ ਬਲਦੇਵ ਸਿੰਘ ਜੀ ਨੇ ਅਧਿਆਪਕ ਦੇ ਤੌਰ ਤੇ ਹੀ ਬਿਤਾਇਆ। ਬਾਅਦ ਵਿੱਚ ਉਹ ਕਲਕੱਤਾ ਵਿਖੇ ਇੱਕ ਟਰੱਕ ਕਲੀਨਰ ਦੇ ਤੌਰ ਤੇ ਟੈਕਸੀ ਡਰਾਈਵਰ ਦਾ ਕੰਮ ਕੀਤਾ। ਬਲਦੇਵ ਸਿੰਘ ਨੂੰ ਬਲਦੇਵ ਸੜਕਨਾਮਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਸੜਕਨਾਮਾ ਜੋ ਕਿ ਟਰੱਕ ਡਰਾਇਵਰਾਂ ਦੀ ਜ਼ਿੰਦਗੀ ਦਾ ਹਿੱਸਾ ਹੈ। ਉੱਥੇ ਹੀ ਓਹਨਾਂ ਨੇ ਰੈੱਡ ਲਾਈਟ ਏਰਿਆ ਦੀਆਂ ਔਰਤਾਂ ਦੇ ਜੀਵਨ ਤੇ ਪੁਸਤਕ ਲਿਖੀ , ਜਿਸ ਨੇ ਔਰਤਾਂ ਦੇ ਕਈ ਪਹਿਲੂਆਂ ਨੂੰ ਦੁਨੀਆਂ ਦੇ ਸਾਹਮਣੇ ਰੱਖਿਆ। ਇਸ ਪੁਸਤਕ ਲਈ ਇਹਨਾਂ ਨੂੰ 1 ਦਹਾਕੇ ਤੋਂ ਵੀ ਵੱਧ ਦਾ ਸਮਾਂ ਲੱਗਿਆ। ਇਸ ਨੂੰ ਮੰਚ ਰੰਗ ਮੰਚ ਤੇ ਵੀ ਪਲੇਅ ਕੀਤਾ ਗਿਆ। ਜਿਸ ਨੂੰ ਕੇਵਲ ਧਾਲੀਵਾਲ ਨੇ ਡਾਇਰੈਕਟ ਕੀਤਾ। ਬਾਅਦ ਵਿੱਚ ਬਲਦੇਵ ਸਿੰਘ ਨੇ ਕਿਸਾਨਾਂ ਦੀ ਜ਼ਿੰਦਗੀ ਤੇ ਨਾਵਲ ”ਅੰਨਦਾਤਾ” ਲਿਖਿਆ। ਇਹ ਨਾਵਲ ਵੀ ਪੰਜ਼ਾਬੀ ਸਾਹਿਤ ਨੂੰ ਪੇਸ਼ ਕਰਦਾ ਨਜ਼ਰ ਆਉਂਦਾ ਹੈ। ਬਲਦੇਵ ਸਿੰਘ ਦਾ ਨਾਟਕ ”ਮਿੱਟੀ ਰੁੱਦਨ ਕਰੈ” ਵੀ ਬਹੁਤ ਮਸ਼ਹੂਰ ਹੋਇਆ।

ਬਲਦੇਵ ਸਿੰਘ ਨੇ ”ਬਾਬਾ ਬੰਦਾ ਸਿੰਘ ਬਹਾਦਰ” ਦੇ ਜੀਵਨ ਤੇ ਅਧਾਰਿਤ ਨਾਵਲ ”ਮਹਾਂਬਲੀ ਸੂਰਾ” ਲਿਖਿਆ ਤੇ ਇੱਕ ਹੋਰ ਨਾਵਲ ”ਗੰਧਲੇ ਪਾਣੀ” ਜੋ ਕਿ ਪੰਜ਼ਾਬ ਵਿੱਚ ਤੇਜ਼ੀ ਨਾਲ ਫੈਲ ਰਹੇ ਦੇਹ ਵਪਾਰ ਦੇ ਧੰਦੇ ਨੂੰ ਪੇਸ਼ ਕੀਤਾ ਕਿਸ ਤਰ੍ਹਾਂ ਸਵੀਟੀ ਵਰਗੀਆਂ ਕੁੜੀਆਂ ਪਰਿਵਾਰਾਂ ਨੂੰ ਬਚਾਉਣ ਲਈ ਚਾਲਬਾਜ਼ਾਂ ਦੇ ਝਾਂਸੇ ਵਿੱਚ ਆ ਕੇ ਆਪਣੀ ਜ਼ਿੰਦਗੀ ਤਬਾਹ ਕਰ ਲੈਦੀਆਂ ਹਨ।

ਬਲਦੇਵ ਸਿੰਘ ਦਾ ਲਿਖਿਆ ਨਾਵਲ ”ਢਾਹਵਾਂ ਦਿੱਲੀ ਦੇ ਕਿੰਗਰੇ” ਥੋੜਾ ਸਮਾਂ ਪਹਿਲਾਂ ਹੀ ਪਾਠਕਾਂ ਤੱਕ ਪਹੁੰਚਿਆ ਹੈ। ਜੋ ਕਿ ਦੁੱਲਾ ਭੱਟੀ ਦੇ ਜੀਵਨ ਤੇ ਝਾਤ ਪਾਉਂਦਾ ਹੈ ਤੇ ਇਸ ਨਾਵਲ ਨੇ ਹੀ 2011 ਵਿੱਚ ”ਪੰਜ਼ਾਬੀ ਸਾਹਿਤ ਅਕਾਦਮੀ ਅਵਾਰਡ” ਵੀ ਜਿੱਤਿਆ ਹੈ। ਇਹੀ ਨਹੀਂ ਬਲਦੇਵ ਸਿੰਘ ਨੇ ਬੱਚਿਆਂ ਦੇ ਜੀਨਵ ਨੂੰ ਵੀ ਬਾਖੂਬੀ ਸਮਝਿਆ ਹੈ। ਜਿਸ ਲਈ ਓਹਨਾਂ ਨੇ ਬੱਚਿਆਂ ”ਮੋਠੂ ਦੇ ਘੂੰਗਰੂ ਪੁਸਤਕ ਵੀ ਲਿਖੀ ਤੇ ਹੋਰ ਵੀ ਬਹੁਤ ਸਾਰੀਆਂ ਪੁਸਤਕਾਂ ਪੰਜ਼ਾਬੀ ਸਾਹਿਤ ਦੀ ਝੋਲੀ ਪਾਈਆਂ ਹਨ।

Reviews

There are no reviews yet.

Be the first to review “Lal Batti”

Your email will not be published. Name and Email fields are required