Sale!

Gadri Babe Kaun Sun?

$16.99

Description

Who Were the Ghadari Revolutionaries?
By Ajmer Singh
Pages: 320, Published by Singh Brothers Amritsar

ਗਦਰੀ ਬਾਬੇ ਕੋਈ ਆਮ ਜਿਹੇ ਰਾਜਸੀ ਕਾਰਕੁੰਨ ਨਹੀਂ ਸਨ। ਉਹ ਦੈਵੀ ਪ੍ਰੇਰਨਾ ਵਿੱਚ ਜਾਗਰੂਕ ਹੋਏ ਲੋਕ ਸਨ। ਉਹਨਾਂ ਦੀ ਜ਼ਮੀਰ, ਬਿਬੇਕ ਤੇ ਅੰਦਾਜ਼ ਵਿੱਚ ਵੱਡਾ ਬਲ ਸੀ। ਪਦਾਰਥਕ ਕੀਮਤਾਂ ਨਾਲ ਲੱਥਪੱਥ ਹੋਇਆ ਇਤਿਹਾਸ ਰੂਹਾਨੀ ਕੀਮਤਾਂ ਦੀ ਪਾਲਣਾ ਕਰ ਰਹੇ ਵਿਅਕਤੀਆਂ ਨਾਲ ਨਿਆਂ ਨਹੀਂ ਕਰ ਸਕਦਾ। ਆਧੁਨਿਕਵਾਦੀ ਇਤਿਹਸਕਾਰਾਂ ਨੇ ਗਦਰੀ ਬਾਬਿਆਂ ਨਾਲ ਭਾਰੀ ਅਨਿਆਂ ਕੀਤਾ ਹੈ, ਗਦਰੀ ਬਾਬੇ ਦੇਸ਼ ਭਗਤ ਸਨ। ਪਰ ਉਹਨਾਂ ਦਾ ਦੇਸ਼ ਪ੍ਰੇਮ ਕਿਸੇ ਵਿਸ਼ੇਸ਼ ਭੋਇੰ-ਮੰਡਲ ਜਾਂ ਜਾਤੀ ਅਭਿਆਨ ਅਧਾਰਿਤ ਨਹੀਂ ਸੀ, ਸਗੋਂ ਗੁਰੂ ਦੇ ਨਿੱਜੀ ਪ੍ਰੇਮ ਤੇ ਟਿਕਿਆ ਹੋਇਆ ਸੀ।

ਅਜਮੇਰ ਸਿੰਘ (ਜਨਮ 1948) 1970 ਵਿੱਚ ਗੁਰੂ ਨਾਨਕ ਇੰਜਨੀਰਿੰਗ ਕਾਲਜ, ਲੁਧਿਆਣਾ ਤੋਂ ਇਲੈਕਟ੍ਰੀਕਲ ਦੀ ਪੜ੍ਹਾਈ ਅੱਧਵਾਟੇ ਛੱਡ ਕੇ ਨਕਸਲਬਾੜੀ ਲਹਿਰ ਵਿਚ ਸ਼ਾਮਿਲ ਹੋ ਗਿਆ। ਰੂਪੋਸ਼ ਰਹਿੰਦਿਆਂ ਉਸ ਨੇ ਤਕਰੀਬਨ ਡੇਢ ਦਹਾਕੇ ਤੱਕ ਕਮਿਊਨਿਸਟ ਇਲਕਲਾਬੀ ਲਹਿਰ ਦਾ ਨੇੜਿਓਂ ਡੂੰਘਾ ਅਨੁਭਵ ਹਾਸਲ ਕੀਤਾ। ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ਉੱਤੇ ਫ਼ੌਜੀ ਹਮਲੇ ਤੋਂ ਬਾਅਦ ਉਹ ਪੂਰੀ ਤਰ੍ਹਾਂ ਝੰਜੋੜਿਆ ਗਿਆ ਅਤੇ ਹੌਲੀ-ਹੌਲੀ ਉਸ ਨੂੰ ਆਪਣੀਆਂ ਜੜ੍ਹਾਂ ਕੁਰੇਦਣ ‘ਤੇ ਆਪਣੀ ਪਛਾਣ ਤੇ ਵਿਰਸੇ ਦਾ ਗੌਰਵ ਅਨੁਭਵ ਹੋਣ ਲੱਗਾ ਤੇ ਉਹ ਸਿੱਖ ਸੰਘਰਸ਼ ਦੇ ਸਰੋਕਾਰਾਂ ਦਾ ਹਮਦਰਦ ਵਿਸ਼ਲੇਸ਼ਕ ਬਣ ਗਿਆ। ਇਸ ਤਰ੍ਹਾਂ ਪੰਜਾਬ ਅੰਦਰ ਚੱਲੀਆਂ ਦੋ ਵੱਡੀਆਂ ਹਥਿਆਰਬੰਦ ਲਹਿਰਾਂ ਦਾ ਉਸ ਨੇ ਸਿੱਧਾ ਅਨੁਭਵ ਹਾਸਲ ਕੀਤਾ।ਅਜਮੇਰ ਸਿੰਘ ਦੀਆਂ ਲਿਖਤਾਂ ਨੇ ਖਾੜਕੂ ਸਿੱਖ ਸੰਘਰਸ਼ ਦਾ ਸਿਧਾਂਤਕ ਤੇ ਤਾਰਕਿਕ ਅਧਿਐਨ ਕਰ ਕੇ ਸਿੱਖਾਂ ਨੂੰ ਪਰ੍ਹੇ ਵਿਚ ਖਲੋ ਕੇ ਆਪਣੇ ਪੱਖ ਪੇਸ਼ ਕਰਨ ਦੇ ਯੋਗ ਬਣਾਉਣ ਦਾ ਇਤਿਹਾਸਕ ਕਾਰਜ ਕੀਤਾ ਹੈ।

 

Reviews

There are no reviews yet.

Be the first to review “Gadri Babe Kaun Sun?”

Your email will not be published. Name and Email fields are required