Sale!

Dakua’n Da Munda

$10.99

Description

Author: Mintu Gurusaria Pages:136
Description: “Dakua’n Da Munda” is the autobiography of Mintu Gurusaria, its message contains expansions of those things, events and events that are in reality and are shocking.

ਡਾਕੁੂਆਂ ਦਾ ਮੁੰਡਾ , ਅੱਜ ਦੇ ਸਮੇ ਦੀਆਂ ਸਭ ਤੋੰ ਚਰਚਿਤ ਜੀਵਨੀਆਂ ਵਿਚੋੰ ਇਕ । ਇਹ ਜੀਵਨੀ ਕਿਸੇ ਕਲਾਕਾਰ,ਲੇਖਕ ਜਾਂ ਸਿਆਸਤਦਾਨ ਦੀ ਨਹੀ ‘ਮਿੰਟੂ ਗੁਰੂਸਰੀਆ’ ਦੀ ਹੈ । ਕੌਣ ਮਿੰਟੂ ਗੁਰੂਸਰੀਆ ? ਕਬੱਡੀ ਜਗਤ ਦਾ ਇਕ ਉੱਭਰਦਾ ਸਿਤਾਰਾ ਜੋ ਜੇਕਰ ਨਸ਼ੇ ਦੇ ਚਿੱਕੜ ਵਿਚ ਆਵਦੇ ਆਪ ਨੂੰ ਨਾ ਲਬੇੜਦਾ ਤਾਂ ਦੇਸ-ਪਰਦੇਸ ਵਿਚ ਆਵਦੇ ਮਾਂ-ਬਾਪ,ਆਵਦੇ ਪਿੰਡ ਅਤੇ ਪੰਜਾਬ ਦਾ ਨਾਂਓ ਜਰੂਰ ਰੋਸ਼ਨ ਕਰਦਾ । ਪਰ ਅਜਿਹਾ ਇਸਲਈ ਨਹੀ ਹੋਇਆ ਕਿਉਂਕਿ ਉਹ ਮਿਹਨਤ ਕਰਨ ਦੀ ਉਮਰ ਵਿਚ ਗਲਤ ਸੰਗਤ ਵਿਚ ਫਸ ਕੇ ਨਸ਼ੇ ਦੇ ਰਾਹ ਤੇ ਤੁਰ ਪਿਆ । ਜਿਸ ਰਾਹ ਨੇ ਉਸ ਤੋਂ ਉਸ ਦਾ ਸੁਨਿਹਰੀ ਭਵਿੱਖ ਖੋਹ ਲਿਆ। ਅਜੋਕੇ ਸਮੇਂ ਵਿਚ ਇਸ ਕਿਤਾਬ ਨੂੰ ਪੜਨਾ ਪੰਜਾਬ ਦੇ ਹਰ ਨੋਜਵਾਨ ਉੱਤੇ ਫਰਜ਼ ਹੈ । ਇਸ ਕਿਤਾਬ ਵਿਚ ਲੇਖਕ ਨੇ ਆਵਦੇ ਜੀਵਨ ਦੀਆਂ ਘਟਨਾਵਾਂ ਦਾ ਵਰਣਨ ਕਰਦੇ ਹੋਏ ਦੱਸਿਆ ਹੈ। ਉਨਾਂ ਗੱਲਾਂ, ਵਰਤਾਰਿਆ, ਘਟਨਾਵਾਂ ਨਾਲ ਵਾ-ਵਾਸਤਾ ਰੱਖਦੀ ਹੈ, ਜੋ ਰੋਂਗਟੇ ਖੜੇ ਕਰਦੇ ਹਨ। ਪੜ੍ਨ ਵਾਲੇ ਦੇ ਦਿਮਾਗ ਵਿੱਚ ਖਲਲ ਪੈਦਾ ਹੈ ਕਿ ਕੀ ਇਹ ਸੱਚ ਹੈ? ਕੀ ਇਹ ਕੁੱਝ ਵੀ ਹੋ ਸਕਦਾ ਹੈ? ਪਰ ਇਸ ਸਵੈ-ਜੀਵਨੀ ਨੂੰ ਪੜ੍ਦਿਆਂ ਇਸ ਗੱਲ ਦਾ ਰੱਤੀ ਭਰ ਵੀ ਸ਼ੱਕ ਮਨ ਵਿੱਚ ਨਹੀ ਉਘੜਦਾ ਕਿ ਕੋਈ ਵੀ ਗੱਲ ਕਲਪਨਾ ਨੂੰ ਖਹਿ ਕੇ ਲੰਘੀ ਹੋੇਵੇ। ਨਸ਼ਾ ਇੱਕ ਕੋਹੜ ਹੈ ਇਸ ਗੱਲ ਨੂੱ ਇਹ ਸਵੈ-ਜੀਵਨੀ ਮੁੱਲੋ ਹੀ ਝੁਠਲਾਉੰਦੀ ਹੈ। ਇੱਥੇ ਤਾਂ ਵਾਰਸ ਸ਼ਾਹ ਵੀ ਝੂਠਾ ਪੈਦਾ ਹੈ ਜੋ ਕਹਿੰਦਾ ਹੈ;—-
ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ
ਭਾਵੇ ਕੱਟੀਏ ਪੋਰੀਆਂ-ਪੋਰੀਆਂ ਜੀ।
ਪਰ ਮਿੰਟੂ ਨੇ ਆਪਣੀਆਂ ਵਿਕਰਾਲ ਰੂਪੀ ਸਭ ਆਦਤਾਂ ਨੂੰ ਛੱਡਿਆ ਹੈ। ਇਸ ਨੂੰ ਪੜ੍ਕੇ ਨਸਿ਼ਆਂ ਦੀ ਦਲਦਲ ਚ ਖੁੱਭੇ ਅਨੇਕਾਂ ਘਰਾਂ ਦੇ ਚਿਰਾਗ ਰੋਸ਼ਨ ਹੋਣਗੇ, ਮਾਵਾਂ ਆਪਣੇ ਨਸ਼ੇੜੀ ਪੁੱਤਾਂ ਨੂੰ ਸਾਊ ਕਹਿਣਗੀਆਂ। ਨਸ਼ਾ ਅਤੇ ਬਦਮਾਸ਼ੀ ਇਕ ਸਿਓੰਕ ਵਾਂਗ ਦਿਨੋ ਦਿਨ ਪੰਜਾਬ ਦੀ ਜਵਾਨੀ ਨੂੰ ਖਾ ਰਹੇ ਹਨ । ਇਹੋ ਜਿਹੇ ਹਲਾਤਾਂ ਵਿਚ ਇਸ ਕਿਤਾਬ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ । ਲੇਖਕ ਨੇ ਪੂਰੇ ਵਿਸਤਾਰ ਨਾਲ ਇਹ ਵੀ ਦੱਸਿਆ ਕਿ ਉਸਨੂ ਆਵਦਾ ਅਾਪ ਨੂੰ ਸੁਧਾਰਨ ਲਈ ਕੀ – ਕੀ ਉਪਰਾਲੇ ਕਰਨੇ ਪਏ । ਕਿਤਾਬ ਵਿਚ ਲੇਖਕ ਨੇ ਇਹ ਵੀ ਦੱਸਿਆ ਕਿ ਪੱਕੇ ਇਰਾਦੇ ਨਾਲ ਮਨੁੱਖ ਬੁਰੀ ਤੋ ਬੁਰੀ ਤੇ ਪੁਰਾਣੀ ਪੁਰਾਣੀ ਆਦਤ ਨੂੰ ਛੱਡ ਸਕਦਾ ਹੈ । ਬੇਸ਼ੱਕ ਇਹ ਕਿਤਾਬ ਨੌਜਵਾਨਾਂ ਨੂੰ ਸੇਧ ਦੇਣ ਲਈ ਇਕ ਸ਼ਲਾਘਾਯੋਗ ਉਪਰਾਲਾ ਹੈ ।

Reviews

There are no reviews yet.

Be the first to review “Dakua’n Da Munda”

Your email will not be published. Name and Email fields are required